ਇੱਕ ਹੋਰ ਬੰਬ ਮਿਲਿਆ,ਇਲਾਕਾ ਖਾਲੀ ਕਰਵਾਇਆ

0
407

ਹਾਂਗਕਾਂਗ(ਗਰੇਵਾਲ): ਸੁਨਿਚਰਵਾਰ ਦੀ ਸਵੇਰ ਨੂੰ ਵਾਨਚਾਈ ਵਿੱਚ ਮਿਲੇ ਦੂਜੇ ਵਿਸ਼ਵ ਯੁੱਧ ਦੇ 450 ਕਿਲੋ ਭਾਰੇ ਬੰਬ ਨੂੰ ਨਕਾਰਾ ਕਰਨ ਤੋ ਬਾਅਦ ਬੁੱਧਵਾਰ ਨੂੰ ਉਸੇ ਥਾਂ ਤੋ ਇਕ ਹੋਰ ਬੰਬ ਮਿਲਿਆ ਹੈ। ਇਸ ਕਾਰਨ ਇਕ ਵਾਰ ਇਲਾਕੇ ਵਿਚੋ ਲੋਕਾਂ ਨੂੰ ਬਾਹਰ ਕੀਤਾ ਗਿਆ ਹੈ। ਘਟਨਾ ਦੁਆਲੇ ਦੀਆਂ ਸਭ ਸੜਕਾਂ ਬੰਦ ਹਨ ਤੇ ਵਾਨਚਾਈ-ਚਿਮ ਸਾ ਸੂਈ ਫੈਰੀ ਵਿਚ ਰੋਕ ਦਿੱਤੀ ਗਈ ਹੈ। ਇਸ ਬੰਬ 220 ਕਿਲੋ ਭਾਰਾ ਦਸਿਆ ਜਾ ਰਿਹਾ ਹੈ। ਇਸ ਦੀ ਸ਼ਕਤੀ ਵੀ ਪਹਿਲਾ ਵਾਲੇ ਬੰਬ ਜਿੰਨੀ ਹੀ ਦੱਸੀ ਗਈ ਹੈ। ਇਸ ਬੰਬ ਨੂੰ ਨਕਾਰਾ ਕਰਨ ਦਾ ਕੰਮ ਸੁਰੂ ਹੋ ਗਿਆ ਹੈ। ਆਸ ਕੀਤੀ ਜਾਦੀ ਹੈ ਕਿ ਇਸ ਕਾਰਵਾਈ ਦੁਪਿਹਰ ਤੱਕ ਖਤਮ ਹੋ ਜਾਵੇਗੀ।ਇਹ ਬੰਬ ਵੀ ਦੂਜੇ ਵਿਸਵ ਯੁੱਧ ਦੌਰਾਨ ਅਮਰੀਕਾ ਫੌਜਾਂ ਨੇ ਸੁਟਿਆ ਸੀ ਜਦ ਹਾਂਗਕਾਂਗ ਤੇ ਜਪਾਨੀ ਕਬਜਾ ਸੀ। ਯਾਦ ਰਹੇ ਜਨਵਰੀ 1942 ਤੋਂ ਅਗਸਤ 1945 ਤੱਕ ਹਾਂਗਕਾਂਗ ਤੇ ਜਪਾਨੀ ਕਬਜਾ ਸੀ।ਇਸ ਸਮੇ ਯੁੱਧ ਦੌਰਾਨ ਅਮਰੀਕਾ ਨੇ ਜਪਾਨੀ ਫੋਜਾਂ ਨੂੰ ਹਰਾਉਣ ਲਈ ਬਹੁਤ ਭਾਰੀ ਬੰਬਾਰੀ ਕੀਤੀ ਸੀ।ਇਸੇ ਦੌਰਾਨ ਹੀ 807 ਕਿਲੋ ਭਾਰੇ 13 ਅਤੇ 450 ਕਿਲੋ ਭਾਰੇ 72 ਬੰਬ ਸੁਟੇ ਗਏ ਸਨ ਜਿਨਾਂ ਵਿਚੋ ਬਿਨਾਂ ਚੱਲੇ ਬਹੁਤ ਸਾਰੇ ਬੰਬ ਅਜੇ ਵੀ ਹਾਂਗਕਾਂਗ ਵਿਚ ਦੱਬੇ ਪਏ ਹਨ ਜੋ ਸਮੇਂ ਸਮੇਂ ਖੁਦਾਈ ਸਮੇਂ ਮਿਲ ਰਹੇ ਹਨ।ਅਜਿਹਾ ਹੀ ਇਕ ਬੰਬ ਕੁਝ ਸਾਲ ਪਹਿਲਾ ਖਾਲਸਾ ਦੀਵਾਨ ਗੂਰੂ ਘਰ ਦੇ ਨੇੜੈ ਬਣੇ ਹੋਟਲ ਵਾਲੀ ਥਾਂ ਤੋ ਮਿਲਿਆ ਸੀ। ਉਸ ਵੇਲੇ ਵੀ ਗੁਰੁ ਘਰ ਸਮੇ ਹੋਰ ਬਹੁਤ ਸਾਰੀਆਂ ਇਮਾਰਤਾਂ ਖਾਲੀ ਕਰਵਾਈਆਂ ਗਈਆਂ ਸਨ।