ਪਿਤਾ ਤੋਂ ਪਹਿਲਾ ਦੇਸ਼!!

0
706

ਦੋਸਤੋਂ ਇਹ ਹੈ ਉਹ ਭਾਰਤੀ ਮਹਿਲਾ ਟੀਮ ਖਿਡਾਰਨ ‘ਲਾਲਰੇਮਸਿਆਮੀ’ ਹੈ, ਜਿਸ ਨੇ ਆਪਣੇ ਪਿਤਾ ਦੀਆਂ ਅੰਤਮ ਰਸਮਾਂ ਤੋ ਦੂਰ ਜਪਾਨ ਵਿਚ ਦੇਸ਼ ਨੂੰ ਜਿੱਤ ਦਵਾਈ। ਸਲਾਮ ਹੈ ਇਨਾਂ ਨੂੰ ਜਿਨਾਂ ਲਈ ਨਿੱਜ਼ ਤੋ ਪਹਿਲਾਂ ਦੇਸ਼ ਆਉਦਾ ਹੈ।ਜਦ ਇਸ ਦੇ ਕੋਚ ਨੇ ਉਸ ਨੂੰ ਪਿਤਾ ਦੀ ਮੌਤ ਦੀ ਖਬਰ ਦਿਤੀ ਤਾਂ ਉਹ ਦਾ ਜਵਾਬ ਸੀ “ਮੈ ਆਪਣੇ ਪਿਤਾ ਨੂੰ ਮਾਣ ਦੇਣਾ ਚਹੁੰਦੀ ਹਾਂ, ਭਾਰਤੀ ਟੀਮ ਨੂੰ ਜੇਤੂ ਬਣਾ ਕੇ”। ਉਸ ਨੇ ਆਪਣੀ ਟੀਮ ਨਾਲ ਮਿਲ ਕੇ ਉਹੀ ਕੀਤਾ ਤੇ ਅਖੀਰ ਵਿਚ ਭਾਰਤੀ ਟੀਮ ਦੀ ਕਪਤਾਨ ‘ਰਾਣੀ ਰਾਮਪਾਲ’ ਨੇ ਇਹ ਜਿੱਤ ‘ਲਾਲਰੇਮਸਿਆਮੀ’ ਦੇ ਪਿਤਾ ਦੇ ਨਾਮ ਕਰ ਦਿੱਤੀ।ਮਿਜ਼ੋਰਮ ਦੀ ਰਹਿਣ ਵਾਲੀ 19 ਸਾਲਾ ਇਹ ਕੁੜੀ ਅਪਾਣੇ ਪਿੰਡ ਪਹੁੰਚੀ ਤਾ ਮਹੌਲ ਬਹੁਤ ਹੀ ਭਾਬੁਕ ਸੀ। ਬਹੁਤ ਸਾਰੇ ਜਿਲਾਂ ਅਧਿਕਾਰੀ ਤੇ ਸਾਰਾ ਪਿੰਡ ਉਸ ਦੇ ਸੁਅਗਤ ਲਈ ਖੜਾ ਸੀ ਪਰ ਜਿਉ ਹੀ ਉਸ ਨੂੰ ਮਾਂ ਨੇ ਗਲ ਲਾਇਆ ਉਹ ਭੁਮਾਂ ਮਾਰ ਕੇ ਰੋਣ ਲੱਗੀ। ਫਿਰ ਸਭ ਅੱਖਾਂ ਵਿਚੋ ਅੱਧਰੂ ਬਹਿ ਤੁਰੇ। ਸਲਾਮ, ਸਲਾਮ ਤੇ ਸਲਾਮ ਇਸ ਕੁੜੀ ਨੁੰ!!