ਹਾਂਗਕਾਂਗ ਫੁੱਟਬਾਲ ਕਲੱਬ, ਗੁਰੂ ਨਾਨਕ ਕੱਪ ਹਾਕੀ ਟੂਰਨਾਮੈਂਟ ‘ਤੇ ਕਾਬਜ਼

0
585

ਹਾਂਗਕਾਂਗ, 20 ਦਸੰਬਰ (ਜੰਗ ਬਹਾਦਰ ਸਿੰਘ)-ਹਾਂਗਕਾਂਗ ਵਸਦੇ ਪੰਜਾਬੀ ਭਾਈਚਾਰੇ ਵਲੋਂ ਗੁਰਦੁਆਰਾ ਖ਼ਾਲਸਾ ਦਿਵਾਨ ਅਤੇ ਹਾਂਗਕਾਂਗ ਹਾਕੀ ਐਸੋਸੀਏਸ਼ਨ ਦੇ ਸਹਿਯੋਗ ਨਾਲ ਹੈਪੀ ਵੈਲੀ ਖੇਡ ਗਰਾਊਾਡ ਵਿਖੇ ਕਰਵਾਏ ਗਏ 48ਵੇਂ ਗੁਰੂ ਨਾਨਕ ਕੱਪ ਹਾਕੀ ਟੂਰਨਾਮੈਂਟ ਵਿਚ ਹਾਂਗਕਾਂਗ ਫੁੱਟਬਾਲ ਕਲੱਬ ਦੀ ਟੀਮ ਨੇ ਸਿੰਘ ਸਭਾ ਸਪੋਰਟਸ ਕਲੱਬ ਦੀ ਟੀਮ ਨੰੂ ਸਖ਼ਤ ਮੁਕਾਬਲੇ ਵਿਚ ਮਾਤ ਦਿੰਦਿਆਂ ਗੁਰੂ ਨਾਨਕ ਕੱਪ ‘ਤੇ ਕਬਜ਼ਾ ਕੀਤਾ | ਇਸ ਟੂਰਨਾਮੈਂਟ ਵਿਚ ਪਲੇਟ ਦੇ ਹੋਏ ਮੁਕਾਬਲੇ ਵਿਚ ਸਿੰਘ ਸਭਾ ਸਪੋਰਟਸ ਕਲੱਬ ਬੀ ਟੀਮ ਨਵਭਾਰਤ ਕਲੱਬ ਨੰੂ ਹਰਾ ਕੇ ਜੇਤੂ ਰਹੀ | ਇੱਥੇ ਜ਼ਿਕਰਯੋਗ ਹੈ ਕਿ 1969 ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਪੁਰਬ ਨੰੂ ਸਮਰਪਿਤ ਸ਼ੁਰੂ ਕੀਤੇ ਇਸ ਟੂਰਨਾਮੈਂਟ ਨੰੂ ਹਾਂਗਕਾਂਗ ਦਾ ਸਬ ਤੋਂ ਪੁਰਾਣਾ ਹਾਕੀ ਟੂਰਨਾਮੈਂਟ ਹੋਣ ਦਾ ਮਾਣ ਹਾਸਲ ਹੈ | ਟੂਰਨਾਮੈਂਟ ਵਿਚ ਜੇਤੂ ਟੀਮਾਂ ਨੰੂ ਸਨਮਾਨਿਤ ਕਰਨ ਅਤੇ ਖਿਡਾਰੀਆਂ ਦੀ ਹੌਸਲਾ ਅਫ਼ਜਾਈ ਲਈ ਮੁੱਖ ਮਹਿਮਾਨ ਪਨੀਤ ਅਗਰਵਾਲ ਕੌਾਸਲਰ ਜਨਰਲ ਇੰਡੀਅਨ ਕੌਾਸਲੇਟ ਹਾਂਗਕਾਂਗ ਸੰਤੋਖ ਸਿੰਘ ਮਲੂਵਾਲ ਪ੍ਰਾਪਤ ਖ਼ਾਲਸਾ ਦਿਵਾਨ, ਸੁਰਿੰਦਰ ਢਿੱਲੋਂ ਪ੍ਰਧਾਨ ਹਾਂਗਕਾਂਗ ਹਾਕੀ ਐਸੋਸੀਏਸ਼ਨ, ਸ਼ਿੰਗਾਰਾ ਸਿੰੰਘ ਢਿੱਲੋਂ ਸੁੱਖਾ ਸਿੰਘ ਗਿੱਲ, ਗਿਆਨੀ ਜਤਿੰਦਰ ਸਿੰਘ ਹੈੱਡ ਗ੍ਰੰਥੀ ਖ਼ਾਲਸਾ ਦਿਵਾਨ ਸਕੱਤਰ ਜੁਗਰਾਜ ਸਿੰਘ, ਗੁਰਦੇਵ ਸਿੰਘ ਲਾਂਬਰੀ, ਬਲਵਿੰਦਰ ਸਿੰਘ ਕੋਟਲਾ, ਗੁਰਦੇਵ ਸਿੰਘ ਬੋਰਡ ਮੈਂਬਰ, ਭੁਪਿੰਦਰ ਸਿੰਘ ਬੋਰਡ ਮੈਂਬਰ, ਕੇਵਲ ਸਿੰਘ ਢੋਟੀਆਂ, ਮੁਖਤਿਆਰ ਸਿੰਘ ਲਖੋਵਾਲ, ਗੁਰਦੀਪ ਸਿੰਘ ਤੂਰ, ਬਿਲੀ ਢਿੱਲੋਂ, ਅਮਰਜੀਤ ਸਿੰਘ ਸਿੱਧੂ, ਜਗਤਾਰ ਸਿੰਘ ਗਿੱਲ, ਦਰਸ਼ਨ ਸਿੰਘ ਬੋਰਡ ਮੈਂਬਰ ਫੁੱਲ ਅਤੇ ਸੁਖਦੇਵ ਸਿੰਘ ਬਰਾੜ ਸਮੇਤ ਹਾਂਗਕਾਂਗ ਦੇ ਪਤਵੰਤਿਆਂ ਵਲੋਂ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਗਈ |