ਆਨਲਾਈਨ FIR ਦਰਜ ਕਰਾਉਣ ਦੇ ਫਾਇਦੇ ਤੇ ਨੁਕਸਾਨ

0
234

ਚੰਡੀਗੜ੍ਹ: ਪੁਲਿਸ ਕੋਲ ਰਜਿਸਟਰੇਸ਼ਨ ਦੀ ਪਹਿਲੀ ਇਨਫਾਰਮੇਸ਼ਨ ਰਿਪੋਰਟ ਨੂੰ FIR ਕਿਹਾ ਜਾਂਦਾ ਹੈ। ਸੁਪਰੀਮ ਕੋਰਟ ਦੇ ਨਵੰਬਰ 2013 ਦੇ ਹੁਕਮ ਅਨੁਸਾਰ ਇਹ ਉਨ੍ਹਾਂ ਕੇਸਾਂ ਵਿੱਚ ਵੀ ਲਾਗੂ ਹੁੰਦਾ ਹੈ ਜਿਨ੍ਹਾਂ ਵਿੱਚ ਸ਼ੁਰੂਆਤੀ ਜਾਂਚ ਮੁਮਕਿਨ ਨਹੀਂ ਹੁੰਦੀ। ਇਸ ਦੇ ਫਾਇਦੇ ਵੀ ਹਨ ਤੇ ਨੁਕਸਾਨ ਵੀ ਹੋ ਸਕਦੇ ਹਨ। ਜਾਣੋ ਆਨਲਾਈਨ ਐਫਆਈਆਰ ਦਰਜ ਕਰਾਉਣ ਦੇ ਫਾਇਦੇ ਤੇ ਨੁਕਸਾਨ।

ਆਨਲਾਈਨ FIR ਦੇ ਫਾਇਦੇ: ਆਨਲਾਈਨ FIR ਦੀ ਮਦਦ ਨਾਲ ਲੋਕਾਂ ਕੋਲ ਆਪਣੀ ਕਾਪੀ ’ਤੇ ਕੰਟਰੋਲ ਹੁੰਦਾ ਹੈ ਜਿਸ ਵਿੱਚ ਪੁਲਿਸ ਨਾਂਹ ਨਹੀਂ ਕਹਿ ਸਕਦੀ। ਅਕਸਰ ਲੋਕਾਂ ਨੂੰ ਪੁਲਿਸ ਕੋਲ ਜਾਂ ਵਿੱਚ ਅਸਹਿਜਤਾ ਜਾਂ ਡਰ ਮਹਿਸੂਸ ਹੁੰਦਾ ਹੈ। ਅਜਿਹੇ ਲੋਕਾਂ ਲਈ ਆਨਲਾਈਨ FIR ਕਾਫੀ ਕਾਰਗਰ ਸਾਬਤ ਹੋ ਸਕਦੀ ਹੈ। ਮਹਿਲਾਵਾਂ ’ਤੇ ਹੁੰਦੇ ਅੱਤਿਆਚਾਰ ਦੇ ਮੱਦੇਨਜ਼ਰ ਮਹਿਲਾਵਾਂ ਲਈ ਆਨਲਾਈਨ FIR ਦੇ ਕਾਫੀ ਫਾਇਦੇ ਹਨ। ਇਸ ਸਬੰਧੀ ਉਨ੍ਹਾਂ ਨੂੰ ਬੇਹੱਦ ਆਸਾਨੀ ਹੋਏਗੀ।

ਆਨਲਾਈਨ FIR ਦੇ ਨੁਕਸਾਨ: ਕਈ ਲੋਕਾਂ ਨੂੰ ਪੁਲਿਸ ਸਾਹਮਣੇ ਝੂਠ ਬੋਲਣ ਵਿੱਚ ਦਿੱਕਤ ਹੁੰਦੀ ਹੈ। ਕੰਪਿਊਟਰ ਸਕਰੀਨ ਨਾਲ ਇਸ ਦੀ ਤੁਲਨਾ ਕੀਤੀ ਜਾਏ ਤਾਂ ਕੋਈ ਵੀ ਆਨਲਾਈਨ ਦਾ ਸਹਾਰਾ ਲੈ ਕੇ ਕਿਸੇ ਦੀ ਇਮੇਜ਼ ਖਰਾਬ ਕਰ ਸਕਦਾ ਹੈ। ਜਿਨ੍ਹਾਂ ਕੋਲ ਇੰਟਰਨੈੱਟ ਦੀ ਸੁਵਿਧਾ ਘੱਟ ਹੈ, ਉਨ੍ਹਾਂ ਲਈ ਇਹ ਕਾਰਗਰ ਨਹੀਂ। ਜੇ ਸਾਰੇ ਲੋਕ ਆਨਲਾਈਨ FIR ਦਰਜ ਕਰਾਉਣ ਲੱਗੇ ਤਾਂ ਆਨਲਾਈਨ ਹੜ੍ਹ ਆ ਸਕਦਾ ਹੈ। ਭਾਰਤ ਦੀ 10 ਫੀਸਦੀ ਆਬਾਦੀ ਫਰਜ਼ੀ ਕੇਸਾਂ ਵਿੱਚ ਲੋਕਾਂ ’ਤੇ FIR ਕਰਵਾਉਂਦੀ ਹੈ। ਇਸ ਵਿੱਚ ਸਿਆਸਤ ਵਿਰੇਧੀ ਕੇਸ, ਜਾਤੀ ਜਾਂ ਹੋਰ ਕੇਸ ਸ਼ਾਮਲ ਹਨ।

ਕਾਨੂੰਨ ਕਮਿਸ਼ਨ ਫਿਲਹਾਲ ਗ੍ਰਹਿ ਮੰਤਰਾਲੇ ਨਾਲ ਵਿਚਾਰ ਕਰ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਐਫਆਈਆਰ ਨੂੰ ਆਨਲਾਈਨ ਦਰਜ ਕਰਾਇਆ ਜਾ ਸਕਦਾ ਹੈ। ਇਹ ਵੀ ਦੱਸਿਆ ਜਾਏਗਾ ਕਿ FIR ਨੂੰ ਆਨਲਾਈਨ ਕਿਵੇਂ ਦਰਜ ਕਰਨਾ ਹੈ। ਆਈਪੀਸੀ ਦੀ ਧਾਰਾ 182 ਅਧੀਨ ਫਰਜ਼ੀ ਐਫਆਈਆਰ ਮਾਮਲੇ ਵਿੱਚ ਕਿਹਾ ਜਾ ਰਿਹਾ ਹੈ ਕਿ ਇਸ ਲਈ ਨਵਾਂ ਕਾਨੂੰਨ ਬਣਾਇਆ ਜਾਣਾ ਚਾਹੀਦੇ ਹੈ, ਜਿਸ ਤਹਿਤ ਝੂਠੇ ਕੇਸ ਦਾਇਰ ਕਰਨ ਵਾਲੇ ਵਿਅਕਤੀ ਨੂੰ 5 ਸਾਲ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਇਸਦੇ ਨਾਲ ਹੀ ਸੀਆਰਪੀਸੀ ਦੀ ਧਾਰਾ 154 ਦੇ ਤਹਿਤ, ਇਸ ਵਿੱਚ ਕੁਝ ਬਦਲਾਅ ਕਰਨੇ ਬਾਕੀ ਹਨ।