ਦਿੱਲੀ ਏਅਰਪੋਰਟ ”ਤੇ 3.51 ਕਰੋੜ ਮੁੱਲ ਦਾ ਸਾਮਾਨ ਭੁੱਲ ਚੁੱਕੇ ਹਨ ਲੋਕ

0
463

ਦਿੱਲੀ :ਲੋਕਾਂ ਲਈ ਯਾਤਰਾ ਦੌਰਾਨ ਜ਼ਲਦਬਾਜ਼ੀ ‘ਚ ਆਪਣੇ ਛੋਟੇ-ਮੋਟੇ ਸਾਮਾਨ ਰੇਲਵੇ ਸਟੇਸ਼ਨਾਂ ਅਤੇ ਏਅਰਪੋਰਟ ‘ਤੇ ਭੁੱਲ ਜਾਣਾ ਆਮ ਗੱਲ ਹੈ ਪਰ ਦਿੱਲੀ ਏਅਰਪੋਰਟ ‘ਤੇ ਆਉਣ ਵਾਲੇ ਯਾਤਰੀ ਛੋਟੇ-ਮੋਟੇ ਸਾਮਾਨ ਹੀ ਨਹੀਂ, ਟਰਾਲੀਆਂ ਤੱਕ ਭੁੱਲ ਜਾ ਰਹੇ ਹਨ। ਉਂਝ ਏਅਰਪੋਰਟ ‘ਤੇ ਭੁੱਲ ਗਏ ਸਾਮਾਨਾਂ ਨੂੰ ਤਾਇਨਾਤ ਸੀ.ਆਈ.ਐੱਸ.ਐੱਫ. ਦੀ ਟੀਮ ਏਅਰਪੋਰਟ ‘ਤੇ ਹੀ ਜਮ੍ਹਾ ਕਰ ਲੈਂਦੀ ਹੈ ਜਿਸ ਤੋਂ ਬਾਅਦ ਯਾਤਰੀ ਉਸ ਨਾਲ ਸੰਬੰਧਤ ਦਸਤਾਵੇਜ਼ਾਂ ਅਤੇ ਬੋਰਡਿੰਗ ਪਾਸ ਦਿਖਾ ਕੇ ਵਾਪਸ ਲਿਜਾ ਸਕਦੇ ਹਨ।
3.51 ਕਰੋੜ ਰੁਪਏ ਦਾ ਸਾਮਾਨ ਭੁੱਲੇ ਲੋਕ
ਸੀ.ਆਈ.ਐੱਸ.ਐੱਫ. ਵਲੋਂ ਪ੍ਰਾਪਤ ਅੰਕੜਿਆਂ ਮੁਤਾਬਕ ਸਾਲ 2018 ‘ਚ ਹੁਣ ਤੱਕ ਆਈ.ਜੀ.ਆਈ. ਏਅਰਪੋਰਟ ‘ਤੇ ਯਾਤਰੀ ਕਰੀਬ 3.51 ਕਰੋੜ ਰੁਪਏ ਮੁੱਲ ਦੇ ਸਾਮਾਨ ਭੁੱਲ ਕੇ ਚੱਲੇ ਗਏ ਸਨ। ਇਸ ‘ਚੋਂ ਕਰੀਬ 2.13 ਕਰੋੜ ਰੁਪਏ ਮੁੱਲ ਦੇ ਸਾਮਾਨ ਨੂੰ ਸੀ.ਆਈ.ਐੱਸ.ਐੱਫ. ਨੇ ਯਾਤਰੀਆਂ ਨੂੰ ਵਾਪਸ ਵੀ ਕੀਤਾ ਹੈ। ਭੁੱਲ ਗਏ ਸਾਮਾਨਾਂ ‘ਚੋਂ 60.96 ਹਜ਼ਾਰ ਮੁੱਲ ਦੇ 567 ਮੋਬਾਇਲ ਫੋਨ ਹਨ, ਜਿਨ੍ਹਾਂ ‘ਚੋਂ 461 ਫੋਨ ਉਨ੍ਹਾਂ ਦੇ ਮਾਲਕਾਂ ਨੂੰ ਵਾਪਸ ਕੀਤੇ ਜਾ ਚੁੱਕੇ ਹਨ। ਕਰੀਬ 1.03 ਕਰੋੜ ਮੁੱਲ ਦੇ 452 ਲੈਪਟਾਪ ਹਨ ਜਿਨ੍ਹਾਂ ‘ਚੋਂ 406 ਲੈਪਟਾਪ ਵਾਪਸ ਦਿੱਤੇ ਗਏ ਹਨ। ਕਰੀਬ 12.18 ਲੱਖ ਮੁੱਲ ਦੇ ਕੈਮਰੇ ਅਤੇ ਘੜੀਆਂ ਹਨ, ਜਿਨ੍ਹਾਂ ‘ਚੋਂ 175 ਕੈਮਰੇ ਅਤੇ ਘੜੀਆਂ ਉਨ੍ਹਾਂ ਦੇ ਮਾਲਕ ਵਾਪਸ ਲੈ ਗਏ। ਇਸ ਤੋਂ ਇਲਾਵਾ 1.24 ਲੱਖ ਰੁਪਏ ਮੁੱਲ ਦੇ ਗਹਿਣੇ ਅਤੇ ਦੇਸੀ-ਵਿਦੇਸ਼ੀ ਮੁਦਰਾ ਅਤੇ 50.75 ਲੱਖ ਮੁੱਲ ਦੇ ਜੈਕੇਟ, ਬੈਗ ਅਤੇ ਟਰਾਲੀ ਬੈਗ ਦੇ ਨਾਲ ਹੀ ਮੁੱਖ ਦਸਤਾਵੇਜ਼ ਵੀ ਹਨ।
2017 ‘ਚ ਪੂਰੇ ਸਾਲ ‘ਚ 4.09 ਕਰੋੜ ਦਾ ਭੁੱਲੇ ਸਾਮਾਨ
ਜਿਥੇ ਇਸ ਸਾਲ ਜੂਨ ਮਹੀਨੇ ਦੇ ਅੰਤ ਤੱਕ ਹੀ ਭੁੱਲ ਗਏ ਸਾਮਾਨਾਂ ਦਾ ਅੰਕੜਾਂ 3.50 ਕਰੋੜ ਰੁਪਏ ਪਹੁੰਚ ਗਿਆ ਹੈ, ਉੱਧਰ ਪਿਛਲੇ ਪੂਰੇ ਸਾਲ ‘ਚ ਕੁੱਲ 4.09 ਕਰੋੜ ਰੁਪਏ ਮੁੱਲ ਦੇ ਹੀ ਸਾਮਾਨ ਏਅਰਪੋਰਟ ‘ਤੇ ਭੁੱਲ ਕੇ ਯਾਤਰੀ ਚੱਲੇ ਗਏ ਸਨ। ਉੱਧਰ ਜੂਨ ਮਹੀਨੇ ਤੱਕ ਕੁੱਲ 2 ਕਰੋੜ ਰੁਪਏ ਮੁੱਲ ਦੇ ਹੀ ਸਾਮਾਨ ਭੁੱਲ ਗਏ ਸਨ।