ਆਂਡਿਆਂ ਦੀ ਕੀਮਤ ਵਿੱਚ ਭਾਰੀ ਵਾਧਾ

0
940

ਨਵੀਂ ਦਿੱਲੀ : ਭਾਰਤੀ ਪੋਲਟਰੀ ਫੈਡਰੇਸ਼ਨ ਦੇ ਪ੍ਰਧਾਨ ਰਮੇਸ਼ ਖੱਤਰੀ ਨੇ ਅੱਜ ਕਿਹਾ ਕਿ ਘੱਟ ਸਪਲਾਈ ਕਾਰਨ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਪ੍ਰਚੂਨ ਬਾਜ਼ਾਰਾਂ ਵਿੱਚ ਅੰਡੇ ਦੀ ਕੀਮਤ 40 ਫੀਸਦੀ ਵਧ ਕੇ 7 ਤੋਂ 7.50 ਰੁਪਏ ਪ੍ਰਤੀ ਆਂਡਾ ਹੋ ਗਈ। ਉਨ੍ਹਾਂ ਕਿਹਾ ਕਿ ਕੀਮਤ ਵਾਧਾ ਅਗਲੇ ਮਹੀਨਿਆਂ ਵਿੱਚ ਵੀ ਜਾਰੀ ਰਹੇਗਾ ਕਿਉਂਕਿ ਇਸ ਸਾਲ ਉਤਪਾਦਨ 25 ਤੋਂ 30 ਫੀਸਦੀ ਘਟਣ ਦੀ ਸੰਭਾਵਨਾ ਹੈ।
ਸ੍ਰੀ ਖੱਤਰੀ ਨੇ ਕਿਹਾ ਕਿ ਕੀਮਤਾਂ ਇਸ ਲਈ ਵਧੀਆਂ ਹਨ ਕਿਉਂਕਿ ਕਈ ਪੋਲਟਰੀ ਫਾਰਮਾਂ ਨੇ ਇਸ ਸਾਲ ਉਤਪਾਦਨ ਘਟਾ ਦਿੱਤਾ ਕਿਉਂਕਿ ਉਨ੍ਹਾਂ ਨੂੰ ਪਿਛਲੇ ਸਾਲ ਘੱਟ ਕੀਮਤਾਂ ਮਿਲੀਆਂ ਸਨ। 2016-17 ਵਿੱਚ ਘਰੇਲੂ ਉਤਪਾਦਨ ਵਿੱਚ ਵਾਧੇ ਕਾਰਨ ਥੋਕ ਕੀਮਤ 4 ਰੁਪਏ ਪ੍ਰਤੀ ਆਂਡਾ ਰਹੀ ਸੀ, ਜਦੋਂ ਕਿ ਉਤਪਾਦਨ ਲਾਗਤ 3.50 ਰੁਪਏ ਪ੍ਰਤੀ ਆਂਡਾ ਸੀ।       -ਪੀਟੀਆਈ