ਸਵਰਗਵਾਸੀ ਮਿੱਠਾ ਸਿੰਘ ਯਾਦਗਾਰੀ ਹਾਕੀ ਟੂਰਨਾਮੈਂਟ ਚ ਖ਼ਾਲਸਾ ਸਪੋਰਟਸ ਕਲੱਬ ਦੀ ਝੰਡੀ।

0
258
ਮਿੱਠਾ ਯਾਦਗਾਰੀ ਹਾਕੀ ਟੂਰਨਾਮੈਂਟ ਚ ਖ਼ਾਲਸਾ ਸਪੋਰਟਸ ਕਲੱਬ ਦੀ ਝੰਡੀ।

ਹਾਂਗਕਾਂਗ (ਢੁੱਡੀਕੇ) : ਬੀਤੇ ਕੱਲ ਇੱਥੇ ਹਾਂਗਕਾਂਗ ਵਿੱਚ ਕਿੰਗਜ ਪਾਰਕ ਦੀਆਂ ਹਾਕੀ ਗਰਾਉਡ ਚ ਮਿੱਠਾ ਸਿੰਘ ਯਾਦਗਾਰੀ ਹਾਕੀ ਟੂਰਨਾਮੈਂਟ ਹਰ ਸਾਲ ਦੀ ਕਰਵਾਇਆ ਗਿਆ ਜਿਸ ਵਿੱਚ ਹਾਂਗਕਾਂਗ ਦੀਆਂ ਟਾਪ ਡਵੀਜ਼ਨ ਦੀਆਂ ਛੇ ਟੀਮਾਂ ਨੇ ਭਾਗ ਲਿਆ, ਦੁਪਿਹਰ ਬਾਅਦ ਸ਼ੁਰੂ ਹੋਏ ਟੂਰਨਾਮੈਂਟ ਚ ਸਾਰੇ ਮੈਚ ਵਧੀਆ ਤੇ ਰੌਚਿਕ ਸਨ, ਅਲੱਗ ਅਲੱਗ ਟੀਮਾਂ ਦੇ ਸਪੋਟਰਜ ਤੇ ਦਰਸ਼ਕਾਂ ਨਾਲ ਭਰਿਆ ਸਟੇਡੀਅਮ ਟੂਰਨਾਮੈਂਟ ਦੀ ਕਾਮਯਾਬੀ ਦੀ ਗਵਾਹੀ ਭਰਦਾ ਸੀ, ਟੂਰਨਾਮੈਂਟ ਦੇ ਮੇਨ ਪ੍ਰਬੰਧਕ ਗੁਰਮੀਤ ਸਿੰਘ ਗਿੱਲ ਤੇ ਉਹਨਾਂ ਸਾਰੇ ਸਹਿਯੋਗੀਆਂ ਦੇ ਚਿਹਰਿਆਂ ਦੀ ਰੌਣਕ ਵੀ ਇਸ ਗੱਲ ਦੀ ਸ਼ਾਹਦੀ ਭਰਦੀ ਸੀ, ਇਸ ਟੂਰਨਾਮੈਂਟ ਦਾ ਫਾਈਨਲ ਚ ਯੂਨਾਈਟਡ ਹਾਕੀ ਕਲੱਬ ਤੇ ਖਾਲਸਾ ਸਪੋਰਟਸ ਪਹੁੰਚੇ, ਦਰਸ਼ਕਾਂ ਤੇ ਸਪੋਟਰਜ ਨੇ ਇਹ ਮੈਚ ਸਾਹ ਰੋਕ ਕੇ ਦੇਖਿਆ, ਮੈਚ ਡਰਾਅ ਰਹਿਣ ਤੇ ਵਾਧੂ ਸਮਾਂ ਦਿੱਤਾ ਗਿਆ, ਮੈਚ ਐਨਾ ਕੁ ਫਸਵਾਂ ਸੀ ਕਿ ਗੋਲ ਆਖ਼ਰੀ ਮੈਂਟਾਂ ਚ ਹੋਇਆ ਤੇ ਇਹ ਟੂਰਨਾਮੈਂਟ ਖ਼ਾਲਸਾ ਕਲੱਬ ਨੇ ਆਪਣੇ ਨਾਮ ਕਰ ਲਿਆ। 

ਇਸ ਸਮੇਂ ਖ਼ਾਲਸਾ ਦੀਵਾਨ ਸਿੱਖ ਟੈਂਪਲ ਦੇ ਪ੍ਰਧਾਨ ਸ. ਭਗਤ ਸਿੰਘ ਫੂਲ, ਵਾਈਸ ਪ੍ਰਧਾਨ ਸੁਖਦੇਵ ਸਿੰਘ ਬਰਾੜ, ਸਕੱਤਰ ਜਗਸੀਰ ਸਿੰਘ ਸਮਾਧ ਭਾਈ ਤੇ ਹੋਰ ਕਲੱਬਾਂ ਦੇ ਅਹੁਦੇਦਾਰ ਤੇ ਪਤਵੰਤੇ ਸੱਜਣ ਸ਼ਾਮਲ ਸਨ। ਕੁੱਲ ਮਿਲਾ ਕੇ ਇਹ ਟੂਰਨਾਮੈਂਟ ਅਗਲੇ ਸਾਲ ਇੰਤਜ਼ਾਰ ਲਈ ਮਿੱਠੀਆਂ ਯਾਦਾਂ ਛੱਡ ਗਿਆ।