ਹਾਂਗਕਾਂਗ ਲਈ ਉਦਾਸ ਦਿਨ: ‘ਅਮਰੀਕੀ ਚੈਬਰ ਆਫ ਕਮਰਸ’

0
424

ਹਾਂਗਕਾਂਗ(ਪਚਬ):ਹਾਂਗਕਾਂਗ ਵਿਚ ਸਥਿਤ ‘ਅਮਰੀਕੀ ਚੈਬਰ ਆਫ ਕਮਰਸ’ ਦੀ ਮੁੱਖੀ ਨੇ ਅੱਜ ਸਵੇਰੇ ਇਕ ਬਿਆਨ ਵਿਚ ਕਿਹਾ ਹੈ ਕਿ ਅੱਜ ਦਾ ਦਿਨ ਹਾਂਗਕਾਂਗ ਲਈ ਉਦਾਸ ਦਿਨ ਖਾਸ ਕਰਕੇ ਇਥੇ ਰਹਿਦੇ ਅਮਰੀਕੀ ਲੋਕਾਂ ਅਤੇ ਉਨਾਂ ਨਾਲ ਕੰਮ ਕਰਨ ਵਾਲੇ ਲੋਕਾਂ ਲਈ।ਬੀਤੇ ਕੱਲ ਅਮਰੀਕੀ ਰਾਸਟਪਤੀ ਵੱਲੋ ਕੀਤੇ ਹਾਂਗਕਾਂਗ ਸਬੰਧੀ ਐਲਾਨ ਤੋਂ ਬਾਅਦ ਹਾਂਗਕਾਂਗ ਵਿਚ ਵਿਉਪਾਰ ਕਰਨ ਵਾਲੀਆਂ ਅਮਰੀਕੀ ਕੰਪਨੀਆਂ ਅਤੇ ਉਨਾਂ ਦੇ ਕਮਰਚਾਰੀਆਂ ਵਿੱਚ ਚਿੰਤਾ ਹੈ।ਅਮਰੀਕੀ ਰਾਸਟਪਤੀ ਨੇ ਐਲਾਨ ਕੀਤਾ ਹੈ ਕਿ ਉਹ ਹਾਂਗਕਾਂਗ ੁਨੂੰ ਮਿਲਣ ਵਾਲਾ ਵਿਸ਼ੇਸ ਦਰਜ਼ਾ ਖਤਮ ਕਰਦੇ ਹਨ ਅਤੇ ਇਸ ਨੂੰ ਵਿਉਪਾਰ ਤੈ ਸੈਰਸਪਾਟੇ ਲਈ ਮਿਲਦੀਆਂ ਛੂਟਾਂ ਖਤਮ ਕਰਦੇ ਹਨ। ਇਸ ਤੋਂ ਇਲਾਵਾ ਹਾਂਗਕਾਂਗ ਤੇ ਚੀਨ ਵਿਚ ਉਨਾਂ ਅਧਿਕਾਰੀਆਂ ਤੇ ਵੀ ਸਖਤੀ ਦਾ ਐਲਾਨ ਕੀਤਾ ਜਿਨਾਂ ਨੇ ਹਾਂਗਕਾਂਗ ਵਿਚ ਚੀਨੀ ਸੱਰੁਖਿਆ ਕਾਨੂੰਨ ਲਾਗੂ ਕਰਨ ਵਿਚ ਮਦਦ ਕੀਤੀ ਹੈ।ਚੈਬਰ ਮੁੱਖੀ ਨੇ ਕਿਹਾ ਕਿ ਉਹ ਆਪਣੇ ਅਹਿਯੋਗੀ ਮੈਬਰਾਂ ਰਾਹੀ ਹਾਂਗਕਾਂਗ ਦੀ ਬੇਹਤੀ ਲਈ ਕੰਮ ਕਰਦੇ ਰਹਿਣਗੇ। ਯਾਦ ਰਹੇ ਹਾਂਗਕਾਂਗ ਵਿਚ ਕਰੀਬ 1300 ਅਮਰੀਕੀ ਕੰਪਨੀਆਂ ਹਨ ਜਿਨਾਂ ਵਿਚ ਇੱਕ ਲੱਖ ਲੋਕੀ ਕੰਮ ਕਰਦੇ ਹਨ। ਡੋਨਲਡ ਟਰੰਪ ਨੇ ਭਾਵੇ ਬਹੁਤ ਸਖਤ ਬਿਆਨ ਦਿਤਾ ਹੈ ਪਰ ਉਨਾਂ ਇਸ ਤੇ ਅਮਲ ਕਰਨ ਦੀ ਕੋਈ ਸਮਾਂ ਸੀਮਾ ਤਹਿ ਨਹੀਂ ਕੀਤੀ।