6 ਸਤੰਬਰ ਤੋਂ ਦਿੱਲੀ ਲਈ ਮੁੜ ਸ਼ੁਰੂ ਹੋਣਗੀਆਂ ਸਾਹਨੇਵਾਲ ਤੋਂ ਉਡਾਣਾਂ

0
227
6 ਸਤੰਬਰ ਤੋਂ ਦਿੱਲੀ ਲਈ ਮੁੜ ਸ਼ੁਰੂ ਹੋਣਗੀਆਂ ਸਾਹਨੇਵਾਲ ਤੋਂ ਉਡਾਣਾਂ

ਲੁਧਿਆਣਾ: ਲੁਧਿਆਣਾ ਤੋਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਵੱਲੋਂ ਕੀਤੇ ਗਏ ਯਤਨਾਂ ਅਤੇ ਉਡਾਣ ਸਕੀਮ ਤਹਿਤ ਲੁਧਿਆਣਾ ਦੇ ਸਾਹਨੇਵਾਲ ਹਵਾਈ ਅੱਡੇ ਲਈ ਉਡਾਣਾਂ 6 ਸਤੰਬਰ ਤੋਂ ਮੁੜ ਸ਼ੁਰੂ ਹੋ ਜਾਣਗੀਆਂ। ਅਰੋੜਾ ਅਨੁਸਾਰ ਸ਼ੁਰੂਆਤੀ ਉਡਾਣ 6 ਸਤੰਬਰ ਨੂੰ ਸਵੇਰੇ 9:25 ’ਤੇ ਦਿੱਲੀ ਦੇ ਹਿੰਡਨ ਹਵਾਈ ਅੱਡੇ ਤੋਂ ਉਡਾਣ ਭਰੇਗੀ ਅਤੇ ਸਵੇਰੇ 10:50 ’ਤੇ ਸਾਹਨੇਵਾਲ ਹਵਾਈ ਅੱਡੇ ’ਤੇ ਪੁੱਜੇਗੀ। ਵਾਪਸੀ ਦੀ ਉਡਾਣ ਸਾਹਨੇਵਾਲ ਤੋਂ ਸਵੇਰੇ 11:10 ’ਤੇ ਰਵਾਨਾ ਹੋਵੇਗੀ ਅਤੇ 12:25 ’ਤੇ ਹਿੰਡਨ ਪੁੱਜੇਗੀ। ਅਰੋੜਾ ਸ਼ੁਰੂਆਤੀ ਫਲਾਈਟ ’ਚ ਹਿੰਡਨ ਤੋਂ ਲੁਧਿਆਣਾ ਲਈ ਰਵਾਨਾ ਹੋਣਗੇ। ਹਿੰਡਨ ਤੋਂ ਸਾਹਨੇਵਾਲ ਤੱਕ ਦੀ ਸ਼ੁਰੂਆਤੀ ਉਡਾਣ ’ਚ ਕੇਂਦਰੀ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਜਨਰਲ ਵੀਕੇ ਸਿੰਘ (ਸੇਵਾਮੁਕਤ) ਮੁੱਖ ਮਹਿਮਾਨ ਹੋਣਗੇ ਅਤੇ ਅਰੋੜਾ ਵਿਸ਼ੇਸ਼ ਮਹਿਮਾਨ ਹੋਣਗੇ।