‘ਆਰਮਜ਼ ਲਾਈਸੈਂਸ’ ਵੀ ਹੋਣਗੇ ਆਧਾਰ ਕਾਰਡ ਨਾਲ ਲਿੰਕ

0
168

ਮੋਹਾਲੀ : ਹੁਣ ਤੁਹਾਡੇ ਆਰਮਜ਼ ਲਾਈਸੈਂਸ ਨੂੰ ਵੀ ਆਧਾਰ ਕਾਰਡ ਨਾਲ ਜੋੜਿਆ ਜਾ ਰਿਹਾ ਹੈ। ਇਹ ਕੰਮ ਕ੍ਰਾਈਮ ਐਂਡ ਕ੍ਰਿਮੀਨ ਟ੍ਰੈਕਿੰਗ ਨੈੱਟਵਰਕਿੰਗ ਸਿਸਟਮ (ਸੀ. ਸੀ. ਟੀ. ਐੱਨ. ਐੱਸ.) ਦੇ ਤਹਿਤ ਕੀਤਾ ਜਾ ਰਿਹਾ ਹੈ। ਆਰਮਜ਼ ਲਾਈਸੈਂਸ ਇਸ ਲਈ ਲਿੰਕ ਕੀਤਾ ਜਾ ਰਿਹਾ ਹੈ ਤਾਂ ਜੋ ਪੁਲਸ ਪ੍ਰਸ਼ਾਸਨ ਨੂੰ ਆਪਣੇ ਕੰਪਿਊਟਰ ‘ਚ ਇਕ ਕਲਿੱਕ ਕਰਦੇ ਹੀ ਸਾਰਾ ਰਿਕਾਰਡ ਸਾਹਮਣੇ ਆ ਜਾਵੇ ਕਿ ਜ਼ਿਲੇ ‘ਚ ਕਿੰਨੇ ਆਰਮਜ਼ ਲਾਈਸੈਂਸ ਧਾਰਕ ਹਨ ਅਤੇ ਕਿਸ ਕੋਲ ਕਿਹੜਾ ਹਥਿਆਰ ਹੈ ਤੇ ਕਦੋਂ ਖਰੀਦਿਆ ਗਿਆ ਹੈ।

ਸੂਤਰਾਂ ਮੁਤਾਬਕ ਪੰਚਾਇਤੀ ਚੋਣਾਂ ਤੋਂ ਪਹਿਲਾਂ ਇਸ ਕੰਮ ਨੂੰ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ। ਪੁਲਸ ਸੂਤਰਾਂ ਦੇ ਮੁਤਾਬਕ ਆਰਮਜ਼ ਲਾਈਸੈਂਸ ਧਾਰਕ ਦਾ ਲਾਈਸੈਂਸ ਜਦੋਂ ਲੋਕਲ ਪ੍ਰਸ਼ਾਸਨ ਬਣਾਉਂਦਾ ਹੈ ਤਾਂ ਉਸ ਦਾ ਰਿਕਾਰਡ ਪ੍ਰਸ਼ਾਸਨ ਕੋਲ ਮੌਜੂਦ ਹੁੰਦਾ ਹੈ। ਉਸ ਸਮੇਂ ਧਾਰਕ ਨੂੰ ਇਕ ਯੂ. ਆਈ. ਡੀ. ਨੰਬਰ ਦਿੱਤਾ ਜਾਂਦਾ ਹੈ, ਜੋ ਸਿਰਫ ਉਸੇ ਦਾ ਹੁੰਦਾ ਹੈ। ਇਸ ਨੰਬਰ ਨੂੰ ਹੁਣ ਲੋਕਲ ਪੁਲਸ ਮੁਲਾਜ਼ਮ ਆਧਾਰ ਨਾਲ ਲਿੰਕ ਕਰਕੇ ਡਾਟਾ ਫੀਡ ਕਰ ਰਹੇ ਹਨ। ਸਾਰਾ ਡਾਟਾ ਲਿੰਕ ਹੋਣ ਤੋਂ ਬਾਅਦ ਪੁਲਸ ਇਕ ਹੀ ਕਲਿੱਕ ‘ਚ ਸਭ ਕੁਝ ਪਤਾ ਕਰ ਲਵੇਗਾ। ਪੁਲਸ ਆਪਣੇ-ਆਪਣੇ ਇਲਾਕਿਆਂ ‘ਚ ਸੀਨੀਅਰ ਨਾਗਰਿਕਾਂ ਦਾ ਡਾਟਾ ਵੀ ਤਿਆਰ ਕਰ ਰਹੀ ਹੈ।