ਗੁਰੂ ਨਾਨਕ ਦੇਵ ਲੋਕ ਭਲਾਈ ਟਰੱਸਟ ਹਾਂਗਕਾਂਗ ਨੇ ਮਰੀਜ਼ ਦੀ 15000 ਰੁਪਏ ਦੀ ਮੱਦਦ ਕੀਤੀ।

0
54

ਹਾਂਗਕਾਂਗ (ਬਲਦੇਵ ਸਿੰਘ ਬੁੱਧ ਸਿੰਘ ਵਾਲਾ ) : ਬੀਬੀ ਕੁਲਵੰਤ ਕੌਰ ਜੋ ਲੰਮੇ ਸਮੇਂ ਤੋਂ ਬੀਮਾਰ ਸੀ। ਇਹ ਦੋ ਬੱਚਿਆਂ ਦੀ ਮਾਂ ਹੈ। ਘਰ ਵਾਲਾ ਦਿਹਾੜੀ ਦੱਪਾ ਕਰਦਾ ਹੈ। ਪੰਜਾਬ ਵਿੱਚ ਬਹੁਤ ਠੰਢ ਹੋਣ ਕਾਰਨ ਇਸਦੇ ਘਰ ਵਾਲੇ ਨੂੰ ਦਿਹਾੜੀ ਵੀ ਨਹੀਂ ਸੀ। ਮਿਲਦੀ ਸੋ ਇਹਨਾ ਨੇ ਸ੍ਰੀ ਗੁਰੁ ਨਾਨਕ ਦੇਵ ਲੋਕ ਭਲਾਈ ਟਰੱਸਟ ਹਾਂਗਕਾਂਗ ਨਾਲ ਆਪਣਾ ਦੁੱਖ ਸਾਂਝਾ ਕੀਤਾ, ਫਿਰ ਹਾਂਗਕਾਂਗ ਵਾਲਿਆਂ ਨੇ ਇਸਨੂੰ 15000 ਰੁਪਏ ਬੀਮਾਰੀ ਦੇ ਇਲਾਜ ਵਾਸਤੇ ਭੇਜੇ। ਇਹ ਰਕਮ ਬਲਦੇਵ ਸਿੰਘ ਬੁੱਧ ਸਿੰਘ ਵਾਲਾ ਤੇ ਗੁਰਜਤਿੰਦਰ ਸਿੰਘ ਉਰਫ ਗੁਰ ਨੇ ੳਹਨਾ ਦੇ ਪਿੰਡ “ਰਣਸੀਂਹ ਕੇ ਕਲਾਂ” ਜਾ ਕੇ ਦੇ ਦਿੱਤੇ। ਉਸ ਪਰਿਵਾਰ ਨੇ ਹਾਂਗਕਾਂਗ ਦੇ ਦਾਨੀ ਸੱਜਣਾ ਦਾ ਬਹੁਤ ਧੰਨਵਾਦ ਕੀਤਾ ਤੇ ਹਾਂਗਕਾਂਗ ਦੀ ਸਾਧ ਸੰਗਤ ਵਾਸਤੇ ਤੰਦਰੁਸਤੀ ਦੀ ਅਰਦਾਸ ਕੀਤੀ।