ਭਾਰਤੀ ਕੋਸਲੇਟ ਵਿਖੇ ਸ਼ਬਦ ਕੀਰਤਨ ਅੱਜ

0
518

ਹਾਂਗਕਾਂਗ(ਪਚਬ): ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨਾਲ ਸਬੰਧਤ ਸਮਾਗਮ ਦੇਸ਼ ਬਿਦੇਸ਼ ਵਿਚ ਹੋ ਰਹੇ ਹਨ। ਇਸ ਲੜ੍ਹੀ ਤਹਿਤ ਬਦੇਸ਼ਾਂ ਵਿਚ ਸਥਿਤ ਭਾਰਤੀ ਕੋਸਲੇਟ ਵੀ ਵੱਖ ਵੱਖ ਸਮਾਗਮ ਕਰਵਾ ਰਹੇ ਹਨ।ਹਾਂਗਕਾਂਗ ਸਥਿਤ ਭਾਰਤੀ ਕੋਸਲੇਟ ਵੱਲੋਂ, ਖਾਲਸਾ ਦੀਵਾਨ ਹਾਂਗਕਾਂਗ ਦੇ ਸਹਿਯੋਗ ਨਾਲ 13 ਸਤੰਬਰ 2019 ਨੂੰ ਸ਼ਬਦ ਕੀਰਤਨ ਸਮਾਗਮ ਕਾਰਵਾਇਆ ਜਾ ਰਿਹਾ ਹੈ। ਬਾਅਦ ਦੁਪਹਿਰ 5 ਵਜ਼ੇ ਇਹ ਸਮਾਗਮ ਕੋਸਲੇਟ ਦੇ ਮੁੱਖ ਦਫਤਰ, 16/F, United Centre, 95 Queensway, Admiralty ਵਿਖੇ ਸੁਰੂ ਹੋਵੇਗਾ। ਸਭ ਨੂੰ ਹੁੰਮ ਹੁਮਾ ਕੇ ਪਹੁੰਚਣ ਦੇ ਬੇਨਤੀ ਕੋਸਲੇਟ ਅਧਿਕਾਰੀਆਂ ਵੱਲੋਂ ਕੀਤੀ ਗਈ ਹੈ।ਯਾਦ ਰਹੇ 550 ਸਾਲਾ ਸਮਾਗਮਾਂ ਦੇ ਸਬੰਧ ਵਿਚ ਹੀ ਕੁਝ ਸਮਾਂ ਪਹਿਲਾਂ ਕੋਸਲੇਟ ਵੱਲੋਂ ਮੂਰੀ ਵੋ ਦੀਆਂ ਪਹਾੜੀਆਂ ਤੇ ਬੂਟੇ ਵੀ ਲਾਏ ਗਏ ਸਨ। ਇਸ ਵਿਚ ਵੀ ਸਮੂਹ ਪੰਜਾਬੀਆਂ ਨੇ ਵੱਡਾ ਯੋਗਦਾਨ ਪਾਇਆ ਸੀ।