ਸਮੰਦਰ ਤੂਫਾਨ ਹਾਟੋ ਨੇ ਕੀਤਾ 8 ਬਿਲੀਅਨ ਡਾਲਰ ਦਾ ਨੁਕਸਾਨ

0
436

ਹਾਂਗਕਾਂਗ 23 ਅਗਸਤ 2017 (ਅਰਮਜੀਤ ਸਿੰਘ ਗਰੇਵਾਲ): ਹਾਂਗਕਾਂਗ ਵਿਚ ਅੱਜ ਸੇਵਰ ਤੋਂ ਸਮੁੰਦਰੀ ਤੁਫਾਨ ਹਾਟੋ (hato) ਨੇ ਕਹਿਰ ਮਚਾਇਆ ਹੋਇਆ ਸੀ। ਇਹ ਸਾਦਿਦ ਪਹਿਲੀ ਵਾਰ ਹੋਇਆ ਕੇ ਸਮੰਦਰੀ ਤੂਫਾਨ ਦਾ ਚੇਤਾਵਨੀ ਸਕੇਤ ਨੰਬਰ 10 ਲਗਾਤਾਰ 5 ਘੰਟੇ ਤੱਕ ਜਾਰੀ ਰਿਹਾ। ਇਸ ਤੁਫਾਨ ਦੇ ਅਸਰ ਕਰਨ ਹਾਂਗਕਾਂਗ ਵਿਚ ਜਿੰਦਗੀ ਰੁਕ ਗਈ। ਹਰ ਤਰਾਂ ਦੀ ਅਵਾਜਈ ਬੰਦ ਹੋ ਗਈ ਸਿਰਫ ਐਮ ਟੀ ਆਰ ਹੀ ਕੁਝ ਸੀਮਤ ਲਾਇਨਾਂ ਤੇ ਸੀਮਤ ਸੇਵਾਵਾਂ ਦਿੰਦੀ ਰਹੀ। ਸਭ ਤੋ ਵੱਡਾ ਪ੍ਰਭਾਵ ਹਵਾਈ ਅਵਾਜਾਈ ਤੇ ਪਿਆ ਜਿਥੈ 450 ਉਡਾਣਾਂ ਰੱਦ ਕਰਨੀਆਂ ਪਈਆਂ। ਇਸ ਕਾਰਨ ਸੈਕੜੈ ਲੋਕੀ ਹਾਂਗਕਾਂਗ ਹਵਾਈ ਅੱਡੇ ਤੇ ਫਸੇ ਰਹੇ। ਉਨਾ ਨੂੰ ਆਪਣੀ ਮੰਜਿਲ ਤੱਕ ਪਹੁਚਾਣ ਲਈ ਦੇਰ ਰਾਤ ਬਹੁਤ ਸਾਰੀਆਂ ਉਡਾਣਾਂ ਦੇ ਵਿਸੇਸ ਪ੍ਰਬੰਧ ਕੀਤੇ ਜਾ ਗਏ ਹਨ।
ਤੁਫਾਨ ਦੇ ਅਸਰ ਕਾਰਨ ਸਮੰਦਰ ਵਿਚ 5 ਮੀਟਰ ਤਕ ਦੀਆਂ ਲਹਿਰਾਂ ਉਠੱੀਆਂ ਤੇ ਹਵਾਵਾਂ ਦੀ ਗਈ ਵੀ 200 ਕਿਲੋਮੀਟਰ ਪ੍ਰਤੀ ਘੰਟਾ ਤੋ ਜਿਆਦਾ ਰਿਕਾਰਡ ਕੀਤੀ ਗਈ। ਅੱਜ ਤੁਫਾਨ ਚੇਤਾਵਨੀ ਨੰਬਰ 10 ਦੌਰਾਨ ਸਿਰਫ ਇਕ ਹੀ ਉਡਾਣ ਹਾਂਗਕਾਂਗ ਵਿਚ ਆਈ ਜੋ ਕਿ ਕੇ ਐਲ ਐਮ ਹਵਾਈ ਕੰਪਨੀ ਦੀ ਐਮਸਟਰਡਮ ਤੋ ਆਈ ਸੀ ਤੇ ਇਸ ਤੋ ਇਲਾਵਾ 2 ਹੋਰ ਉਡਾਣਾਂ ਹਾਂਗਕਾਂਗ ਤੋ ਬਾਹਰ ਗਈ। ਕੈਥੇ ਪੈਸਫਿਕ ਸਮੇਤ ਕਈ ਕੰਪਨੀਆਂ ਨੇ ਆਪਣੀਆਂ ਸਭ ਉਡਾਣਾਂ ਨੂੰ ਰੱਦ ਕਰਨ ਦਾ ਪਹਿਲਾਂ ਹੀ ਐਲਾਨ ਕਰ ਦਿਤਾ ਸੀ। ਤੁਫਾਨ ਕਾਰਨ ਹੀ ਅੱਜ ਸਟਾਕ ਮਾਰਕੀਟ ਸਮੇਤ ਸਕੂਲ਼ ਬੈਕ ਤੇ ਹੋਰ ਸਰਕਾਰੀ ਗੈਰਸਰਕਾਰੀ ਅਦਾਰੇ ਬੰਦ ਰਹੇ। ਸ਼ਾਮ 6 ਵਜੇ ਤੋ ਬਾਅਦ ਹਵਾ ਦੀ ਗਤੀ ਘੱਟਣ ਤੋ ਬਾਅਦ ਲੋਕੀ ਘਰਾਂ ਤੋ ਬਾਹਰ ਨਿਕਲੇ ਤੇ ਕੁਝ ਰੈਸਟੋਰੈਟ ਆਦਿ ਨੇ ਆਪਣੇ ਦਰਵਾਜੇ ਖੋਲੇ।
ਭਾਰੀ ਮੀਹ ਕਾਰਨ ਬਹੁਤ ਸਾਰੇ ਨੀਵੇ ਇਲਾਕਿਆ ਵਿਚ ਪਾਣੀ ਭਰ ਗਿਆ ਜਿਸ ਕਰਨ ਕੁਝ ਲੋਕਾਂ ਨੂੰ ਵੀ ਉਨਾਂ ਦੇ ਘਰਾਂ ਤੋ ਬਾਹਰ ਸਰੱਖਿਤ ਥਾਵਾ ਤੇ ਭੇਜਿਆ ਗਿਆ। ਸੋਸਲ ਵੈਲਫੇਅਰ ਵਿਭਾਗ ਨੇ ਕਈ ਸੈਲਟਰ ਜਰੂਰਤ ਬੰਦ ਲੋਕਾਂ ਲਈ ਖੋਲੇ ਗਏ। ਕੁਲ 128 ਵਿਅਕਤੀਆਂ ਦੇ ਤੁਫਾਨ ਕਾਰਨ ਜਖਮੀ ਹੋਣ ਦੀਆਂ ਵੀ ਖਬਰਾਂ ਹਨ ਅਤੇ ਤੇਜ ਰਫਤਾਰ ਹਵਾ ਕਰਨ ਬਹੁਤ ਸਾਰੇ ਦਰਖਤ ਵੀ ਨੁਕਸਾਨੇ ਗਏ ਜਿਸ ਕਾਰਨ ਕਈ ਰਾਸਤੇ ਬੰਦ ਹੋ ਗਏ। ਅੱਗ ਬੁਝਾਊ ਦਲ ਦੇ ਕਰਮਚਾਰੀ ਲਗਾਤਾਰ ਲੋਕਾਂ ਦੀ ਮਦਦ ਲਈ ਜੂਝਦੇ ਰਹੇ ਤੇ ਉਨਾਂ ਨੇ ਬਹੁਤ ਸਾਰੇ ਲੋਕਾਂ ਦੀ ਮਦਦ ਕੀਤੀ ਤੇ ਬਹੁਤ ਸਾਰੇ ਰਾਹਾਂ ਵਿਚੋ ਦਰਖਤ ਵੀ ਸਾਫ ਕੀਤੇ। ਹਾਂਗਕਾਂਗ ਟਾਪੂ ਤੇ ਸਥਿਤ ਹਿੰਗ ਫਾ ਚੁੰਮ ਇਲਾਕੇ ਵਿਚ ਇਕ ਅਡਰਗਰਾਉਡ ਕਾਰ ਪਾਰਕ ਵਿਚ ਪਾਣੀ ਭਰਨ ਕਾਰਨ ਕਈ ਕਾਰਾਂ ਦੇ ਨੁਕਸਾਨੇ ਜਾਣ ਦੀ ਵੀ ਖਬਰ ਹੈ।ਇਸ ਤੁਫਾਨ ਕਾਰਨ 8 ਬਿਲੀਅਨ ਡਾਲਰ ਦੇ ਨੁਕਸਾਨ ਦਾ ਅਦਾਜਾ ਲਾਇਆ ਜਾ ਰਿਹਾ ਹੈ।
ਹਾਂਗਕਾਂਗ ਤੇ ਇਵਾਲਾ ਇਸ ਤੂਫਾਨ ਦੇ ਮਕਾਓ ਵਿਚ ਵੀ ਨੁਕਸਾਨ ਕੀਤਾ ਜਿਥੇ 5 ਵਿਅਕਤੀਆਂ ਦੇ ਮਾਰੇ ਜਾਣ ਦੀ ਸੂਚਨਾ ਹੈ। ਇਸ ਤੋ ਇਵਾਲਾ ਕਈ ਇਲਾਕਿਆ ਵਿਚ ਪਾਣੀ ਤੇ ਬਿਜਲੀ ਬੰਦ ਹੋਣ ਕਾਰਨ ਹੋਟਲਾਂ ਨੂੰ ਬੰਦ ਕਰਨਾ ਪਿਆ। ਮਕਾਓ ਦੇ ਨਾਲ ਲਗਦੇ ਚੀਨੀ ਸਹਿਰ ਯੂਹਾਈ ਵਿਚ ਵੀ ਹੋਟਾ ਤੁਫਾਨ ਕਾਰਨ ਭਾਰੀ ਨੁਕਸਾਰ ਦੀਆਂ ਖਬਰਾ ਹਨ।