ਹਫਤੇ ਵਿਚ ਆਏ ਦੂਜੇ ਤੁਫਾਨ ਨੇ ਰੋਕੀ ਜਿੰਦਗੀ

0
430

ਹਾਂਗਕਾਂਗ 27 ਅਗਸਤ 2017 (ਅਮਰਜੀਤ ਸਿੰਘ ਗਰੇਵਾਲ): ਹਾਂਗਕਾਂਗ ਵਿਚ ਇਕ ਹਫਤੇ ਦੌਰਾਨ ਆਏ ਦੂਜੇ ਤੁਫਾਨ ਕਾਰਨ ਇੱਕ ਵਾਰ ਫਿਰ ਤੋ ਜਿੰਦਗੀ ਰੁਕੀ ਗਈ। ਇਸ ਸਬੰਧ ਵਿਚ ਹਾਂਗਕਾਂਗ ਮੋਸਮ ਵਿਭਾਗ ਨੇ ਸਨਿੱਚਰਵਾਰ ਬਾਅਦ ਦੁਪਿਹਰ ਚਿਤਾਵਨੀ ਸੰਕੇਤ 3 ਜਾਰੀ ਕੀਤਾ ਤੇ ਐਤਵਾਰ ਸਵੇਰੇ 5 ਵਜੇ ਤੋ ਥੋੜਾ ਬਾਅਦ ਇਸ ਨੂੰ 8 ਨੰਬਰ ਵਿਚ ਬਦਲ ਦਿਤਾ ਗਿਆ। ਇਸ ਕਾਰਨ ਸਭ ਤੋ ਵੱਧ ਅਸਰ ਹਵਾਈ ਅਵਾਜਾਈ ਤੇ ਪਿਆ। ਹਾਂਗਕਾਂਗ ਏਅਰ ਪੋਰਟ ਅਥਾਟਰੀ ਅਨੁਸਾਰ ਕੁਲ 300 ਤੋ ਜਿਆਦਾ ਫਲਾਇਟਾਂ ਵਿਚ ਦੇਰੀ ਹੋਈ ਜਾਂ ਰੱਦ ਕੀਤੀਆਂ ਗਈਆਂ। ਕੁਝ ਇੱਕ ਨੂੰ ਨੇੜਲੇ ਹਵਾਈ ਅੱਡਿਆਂ ਵੱਲ ਨੂੰ ਮੋੜ ਦਿਤਾ ਗਿਆ। ਇਸੇ ਕਾਰਨ ‘ਪੰਜਾਬੀ ਚੇਤਨਾਂ’ ਦੇ ਮੁੱਖ ਸੰਪਾਦਕ ਨਵਤੇਜ ਸਿੰਘ ‘ਅਟਵਾਲ’ ਥਾਈਲੈਂਡ ਤੋਂ ਹਾਂਗਕਾਂਗ ਵੱਲ ਆਂਉਦੇ ਹੋਏ ਕਈ ਘੰਟੇ ਵੀਅਤਨਾਮ ਦੇ ‘ਦਨਾਗ’ ਹਵਾਈ ਅੱਡੇ ਤੇ ਫਸੇ ਰਹੇ।
ਇਸ ਤੂਫਾਨ ਦੇ ਅਸਰ ਅਧੀਨ ਚੱਲੀਆਂ ਤੇਜ ਹਵਾਵਾਂ ਨੇ 200 ਦੇ ਕਰੀਬ ਦਰਖਤਾਂ ਨੂੰ ਜੜਾਂ ਤੋਂ ਪੁੱਟ ਦਿੱਤਾ ਤੇ ਬਹੁਤ ਸਾਰੇ ਹੋਰ ਦਰਖਤਾਂ ਦੇ ਟਾਹਣੇ ਆਦਿ ਟੁੱਟਣ ਕਾਰਨ ਸੜਕਾਂ ਤੇ ਆਵਾਜਾਈ ਰੁਕੀ ਰਹੀ। ਤੁਫਾਨ ਕਾਰਨ 60 ਤੋ ਵੱਧ ਵਿਅਕਤੀ ਜਖਮੀ ਹੋਏ ਤੇ ਸਰਕਾਰ ਵੱਲੋ ਖੋਲੇ ਆਰਜ਼ੀ ਸ਼ੈਲਟਰਾਂ ਵਿਚ 400 ਤੋਂ ਵੱਧ ਵਿਅਕਤੀਆਂ ਦੇ ਆਸਰਾ ਲਿਆ। ਇਸ ਤੁਫਾਨ ਦੌਰਾਨ ਹਵਾ ਦੀ ਗਤੀ ਪਹਿਲਾਂ ਵਾਲੇ ਨਾਲੋ ਘੱਟ ਸੀ ਪਰ ਮੀਂਹ ਇਸ ਵਾਰ ਜਿਆਦਾ ਪਿਆ ਦੱਸਿਆ ਜਾਂਦਾ ਹੈ। ਮੋਸਮ ਵਿਭਾਗ ਨੇ ਨੀਵੇ ਥਾਵਾਂ ਵਿਚ ਲੋਕਾਂ ਨੂੰ ਸਾਵਧਾਨ ਕੀਤਾ ਕਿ ਉਥੇ ਹੜਾਂ ਵਾਲੀ ਸਥਿਤੀ ਬਣ ਸਕਦੀ ਹੈ।
ਤੁਫਾਨ ਕਾਰਨ ਇਕ ਚੀਨੀ ਸਮੁੰਦਰ ਬੇੜੇ ਦੇ ਡੁੱਬ ਰਹੇ ਅਮਲੇ ਨੂੰ ਹਾਂਗਕਾਂਗ ਦੇ ਫਲਾਇੰਗ ਸਰਵਿਸ ਅਧਿਕਾਰੀਆਂ ਨੇ ਹੈਲੀਕਾਪਟਰ ਭੇਜ ਕੇ ਬਚਾ ਲਿਆ । ਇਨਾਂ ਦੀ ਗਿਣਤੀ 11 ਦੱਸੀ ਗਈ ਹੈ। ਇਸ ਤੋ ਇਲਾਵਾ ਪਿਛਲੀ ਦੇਰ ਰਾਤ ਇਕ ਜੋੜੇ ਨੂੰ ਕਾਉਲੋਨ ਪੀਕ ਤੋਂ ਫਾਇਰ ਸਰਵਿਸ ਵਿਭਾਗ ਦੇ ਕਰਮਵਾਰੀਆਂ ਨੇ ਬਚਾਇਆ ਕਿਉ ਜੋ ਔਰਤ ਪਹਾੜ ਤੇ ਚੜਨ ਸਮੇ ਜਖਮੀ ਹੋ ਗਈ ਸੀ। ਅੱਜ ਸਵੇਰੇ ਕਰੀਬ 7 ਵਜੇ ਜਦੋਂ ਤੁਫਾਨ ਜੋਰਾਂ ਤੇ ਸੀ ਯੂਨਲੋਗ ਹਾਈਵੇ ਤੇ ਹੋਏ ਹਾਦਸੇ ਵਿਚ ਇਕ ਵਿਅਕਤੀ ਮਾਰਿਆ ਗਿਆ ਤੇ 2 ਹੋਰ ਜਖਮੀ ਹੋਏ।