ਭਾਈ ਜਗਜੀਵਨ ਸਿੰਘ ਰੋਡੇ ਦਾ ਕਵੀਸ਼ਰੀ ਜਥਾ ‘ਖ਼ਾਲਸਾ ਦੀਵਾਨ’ ਵੱਲੋਂ ਸਨਮਾਨਿਤ

0
778

ਹਾਂਗਕਾਂਗ, 28 ਅਗਸਤ (ਜੰਗ ਬਹਾਦਰ ਸਿੰਘ)-ਗੁਰਦੁਆਰਾ ਖ਼ਾਲਸਾ ਦੀਵਾਨ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਦੌਰੇ ‘ਤੇ ਹਾਂਗਕਾਂਗ ਵਿਖੇ ਪਹੁੰਚੇ ਭਾਈ ਜਗਜੀਵਨ ਸਿੰਘ ਰੋਡੇ, ਭਾਈ ਜਗਰੂਪ ਸਿੰਘ ਅਤੇ ਭਾਈ ਅਮਰਜੀਤ ਸਿੰਘ ਦੇ ਕਵੀਸ਼ਰੀ ਜਥੇ ਨੂੰ ਨਿਭਾਈਆਂ ਸੇਵਾਵਾਂ ਬਦਲੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ | ਭਾਈ ਰੋਡੇ ਦੇ ਕਵੀਸ਼ਰੀ ਜਥੇ ਨੂੰ ਸਨਮਾਨਿਤ ਕਰਨ ਮੌਕੇ ਹੈੱਡ ਗ੍ਰੰਥੀ ਗੁਰਦੁਆਰਾ ਖ਼ਾਲਸਾ ਦੀਵਾਨ ਭਾਈ ਕਰਨਬੀਰ ਸਿੰਘ ਨਾਰਲੀ, ਪ੍ਰਧਾਨ ਗੁਰਦੁਆਰਾ ਖ਼ਾਲਸਾ ਦੀਵਾਨ ਸੰਤੋਖ ਮਾਲੂਵਾਲ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ | ਸਕੱਤਰ ਜੁਗਰਾਜ ਸਿੰਘ ਵੱਲੋਂ ਕਰੀਬ 2 ਮਹੀਨੇ ਤੋਂ ਭਾਈ ਰੋਡੇ ਦੇ ਕਵੀਸ਼ਰੀ ਜਥੇ ਵੱਲੋਂ ਚਲਾਏ ਗਏ ਸਿੱ ਖ ਇਤਿਹਾਸ ਅਤੇ ਗੁਰਮਤਿ ਦੇ ਪ੍ਰਵਾਹ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ | ਭਾਈ ਜਗਜੀਵਨ ਸਿੰਘ ਰੋਡੇ ਨੇ ਸੰਗਤ ਵੱਲੋਂ ਦਿੱਤੇ ਗਏ ਪਿਆਰ ਅਤੇ ਸਤਿਕਾਰ ਲਈ ਧੰਨਵਾਦ ਕੀਤਾ |