ਕੋਰੋਨਾ ਸਬੰਧੀ 7 ਮਈ ਤੋਂ ਬਾਅਦ ਕੀ ਹੋਣਗੇ ਨਵੇਂ ਨਿਯਮ?

1
1272

ਹਾਂਗਕਾਂਗ(ਪਚਬ): ਹਾਂਗਕਾਂਗ ਮੁੱਖੀ ਦੇ ਅੱਜ ਕੀਤੇ ਐਲਾਨ ਅਨੁਸਾਰ 7 ਮਈ ਤੋਂ ਬਾਅਦ ਹਾਂਗਕਾਂਗ ਵਿਚ ਕਰੋਨਾ ਸਬੰਧੀ ਨਿਯਮ ਇਸ ਤਰਾਂ ਹੋਣਗੇ।
• 8 ਤੋਂ ਵੱਧ ਲੋਕਾਂ ਦੇ ਇਕੱਠ ਤੇ ਪਾਬੰਦੀ ਜੋ ਪਹਿਲਾਂ 4 ਲੋਕਾਂ ਤੇ ਸੀ।
• ਰੈਸਟੋਰੈਟ ਵਿਚ ਮੇਜਾਂ ਵਿਚਕਾਰ ਦੂਰੀ 1.5 ਮੀਟਰ ਤੇ ਇਕ ਮੇਜ਼ ੇਤ 8 ਬੰਦੇ ਬੈਠ ਕੇ ਖਾਣਾ ਖਾ ਸਕਦੇ ਹਨ।
• ਸਰਕਾਰ ਸਭ ਹਾਂਗਕਾਂਗ ਲੋਕਾਂ ਲਈ ਮੁਫਤ ਵਿਚ ਮਾਸਕ ਵੰਡੇਗੀ ਜਿਸ ਨੂੰ 60 ਦਿਨ ਤੱਕ ਵਰਤੋਂ ਵਿਚ ਲਿਆਦਾ ਜਾ ਸਕੇਗਾ। ਇਸ ਨੂੰ ਰੋਜਾਨਾ ਸਾ ਕਰਨਾ ਜਰੂਰੀ ਹੋਵੇਗਾ।
• ਸਕੂਲ 27 ਮਈ ਤੋਂ ਫਾਰਮ 3-5 ਦੇ ਵਿਦਿਆਰਥੀਆਂ ਤੋ ਸੁਰੂ ਹੋਣਗੇ, ਜਦ ਕਿ ਪ੍ਰਾਇਮਰੀ ਸਕੂਲ਼ ਦੇ ਪੀ 4-6 ਦੇ ਵਿਦਿਆਰਥੀ 8 ਜੂਨ ਤੋਂ ਸਕੂਲ਼ ਨੂੰ ਚਾਲੇ ਪੌਣਗੇ, ਜਦ ਕਿ ਪੀ1-3 ਅਤੇ ਕੇ-3 ਦੇ ਬੱਚਿਆ ਨੂੰ 15 ਜੂਨ ਤੱਕ ਸਕੂਲ ਜਾਣ ਲਈ ਉਡੀਕ ਕਰਨੀ ਪਵੇਗੀ। ਕੇ 1-2 ਦੇ ਬੱਚਿਆ ਲਈ ਇਸ ਸਾਲ ਸਕੂਲ਼ ਨਹੀ ਲੱਗਣਗੇ।
• ਜਿਮ, ਬਾਰ, ਬਿਊਟੀਪਾਰਲਰ ਤੇ ਮਸਾਜ ਪਾਰਲਰ ਸ਼ਰਤਾਂ ਨਾਲ ਖੁਲਣਗੇ, ਪਰ ਕਾਰੋਕੇ ਅਤੇ ਨਾਇਟ ਕਲੱਬ ਬੰਦ ਰਹਿਣਗੇ।

1 COMMENT

Comments are closed.