ਗੁਰੂ ਨਾਨਕ ਦਰਬਾਰ (ਤੁੰਗ ਚੁੰਗ) ਵਿਖੇ ਪ੍ਰਕਾਸ਼ ਪੁਰਬ ਮਨਾਇਆ

0
471

ਹਾਂਗਕਾਂਗ (ਜੰਗ ਬਹਾਦਰ ਸਿੰਘ)-ਹਾਂਗਕਾਂਗ ਦੀਆਂ ਸੰਗਤਾਂ ਵਲੋਂ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਿਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਗੁਰਦੁਆਰਾ ਗੁਰੂ ਨਾਨਕ ਦਰਬਾਰ (ਤੁੰਗ ਚੁੰਗ) ਵਿਖੇ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਸਜੇ ਦੀਵਾਨ ਅੰਦਰ ਹੈੱਡ ਗ੍ਰੰਥੀ ਕਰਨਬੀਰ ਸਿੰਘ ਵਲੋਂ ਕਥਾਵਾਰਤਾ ਰਾਹੀਂ ਸਾਂਝ ਪਾਈ ਗਈ | ਭਾਈ ਸਤਨਾਮ ਸਿੰਘ ਸੱਤਾ ਵਲੋਂ ਕਵਿਤਾਵਾਂ ਦੀ ਪੇਸ਼ਕਾਰੀ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਸਮਾਗਮ ਦੌਰਾਨ ਬੱਚਿਆਂ ਵਲੋਂ ਕਵੀਸ਼ਰੀਆਂ, ਲੈਕਚਰ, ਕਵਿਤਾਵਾਂ ਅਤੇ ਰਹਿਰਾਸ ਸਾਹਿਬ ਦੇ ਪਾਠ ਦੀ ਸੇਵਾ ਨਿਭਾਈ ਗਈ | ਇਸ ਮੌਕੇ ਭਾਰੀ ਗਿਣਤੀ ਵਿਚ ਸੰਗਤਾਂ ਵਲੋਂ ਹਾਜ਼ਰੀ ਲਵਾਈ ਗਈ |