ਜੁੱਤੀਆਂ ਵਾਲੇ ਡੱਬੇ ਨੇ ਰੋਕੀ ਰੇਲ

0
654

ਹਾਂਗਕਾਂਗ(ਪਚਬ): ਹਾਂਗਕਾਂਗ ਵਿਚ ਈਸਟ ਰੇਲ ਲਾਇਨ ਤੇ ਅੱਜ ਕੁਝ ਸਮੇ ਲਈ ਰੁੱਕੀ ਰਹੀ ।ਇਸ ਦਾ ਕਾਰਨ ਇਹ ਸੀ ਕਿ ਤਾਈ ਵਾਈ ਸ਼ਟੇਸ਼ਨ ਤੇ ਇਕ ਅਗਿਆਤ ਚੀਜ਼ ਪਈ ਦਿਖੀ ਜਿਸ ਬਾਰੇ ਇਹ ਛੱਕ ਕੀਤਾ ਗਿਆ ਕੇ ਸਾਇਦ ਇਹ ਬੰਬ ਹੈ। ਇਸ ਕਾਰਨ ਬਹੁਤ ਸਾਰੇ ਲੋਕਾਂ ਨੂੰ ਆਉਣ ਜਾਣ ਲਈ ਦੇਰੀ ਹੋਈ।ਸਵੇਰ ਕਰੀਬ 11.35 ਵਜੇ ਵਾਪਰੀ ਇਸ ਘਟਨਾ ਦੀ ਜਦੋ ਜਾਚ ਕੀਤੀ ਗਈ ਤਾਂ ਪਤਾ ਲੱਗਾ ਕਿ ਰੇਲ ਲਾਇਨ ਤੇ ਪਾਈ ਇਹ ਵਸਤੂ ਇਕ ਜੁੱਤਿਆ ਵਾਲਾ ਡੱਬਾ ਸੀ। ਇਸ ਤੋ ਬਾਅਦ ਰੇਲ ਸੇਵਾ ਬਹਾਲ ਕਰ ਦਿਤੀ ਗਈ। ਯਾਦ ਰਹੇ ਇਸ ਤੋਂ ਪਹਿਲਾ 2 ਫਰਵਰੀ ਨੂੰ ਲੋ ਵੂ ਸਟੇਰਨ ਤੇ ਇਕ ਛੋਟਾ ਬੰਬ ਫਟਿਆ ਸੀ ਜਿਸ ਨੇ ਨੁਕਸਾਨ ਭਾਵੇ ਕੋਈ ਨਹੀਂ ਕੀਤਾ ਪਰ ਇਸ ਕਾਰਨ ਦਹਿਸ਼ਤ ਜਰੂਰ ਹੈ।