ਹਾਂਗਕਾਂਗ ਮੁੱਖੀ ਦੀ ਲੀਕ ਹੋਈ ਅਡਿਓ ਨੇ ਲਿਆਦਾ ਤੁਫਾਨ

0
1396

ਹਾਂਗਕਾਂਗ(ਪਚਬ): ਬੀਤੀ ਰਾਤ ‘ਰਾਇਟਰ ਨਿਊਜ’ ਏਜ਼ਸੀ ਵੱਲੋ ਇੱਕ ਅਡਿਓ ਲੀਕ ਹੋਣ ਦਾ ਜਿਕਰ ਕੀਤਾ ਗਿਆ, ਜਿਸ ਵਿਚ ਹਾਂਗਕਾਂਗ ਮੁੱਖੀ ਕੈਰੀ ਲੈਮ ਕਹਿ ਰਹੇ ਹਨ ਕਿ “ਉਨਾਂ ਅਸਤੀਫਾ ਦੇ ਦੇਣਾ ਸੀ ਜੇ ਉਨਾਂ ਕੋਲ ਕੋਈ ਰਾਹ ਹੁੰਦਾ”।ਦਸਿਆ ਗਿਆ ਹੈ ਕਿ ਇਹ ਅਡੀਓ ਰਿਕਾਡਿਗ ਉਸ ਗੁਰੁੱਪ ਮੀਟਿੰਗ ਦੀ ਹੈ ਜੋ ਕੁਝ ਦਿਨ ਪਹਿਲਾਂ ਉਨਾਂ ਨੇ ਹਾਂਗਕਾਂਗ ਦੇ ਅਹਿਮ ਵਿਅਕਤੀਆਂ ਨਾਲ ਕੀਤੀ ਸੀ। ਉਨਾਂ ਇਹ ਵੀ ਕਿਹਾ ਕਿ ਹਾਂਗਕਾਂਗ ਦਾ ਮੁੱਦਾ ਹੁਣ ਉਨਾਂ ਦੇ ਵੱਸ ਵਿਚ ਨਹੀ ਹੈ ਤੇ ਚੀਨ-ਅਮਰੀਕਾ ਵਿਉਪਾਰ ਲੜਾਈ ਕਾਰਨ ਇਹ ਹੁਣ ਗੁਝਲਦਾਰ ਬਣ ਗਿਆ ਹੈ। ਚੀਨ ਲਈ ਇਹ ਬਹੁਤ ਅਹਿਮ ਹੈ।ਇਸੇ ਅਡੀਓ ਅਨੁਸਾਰ ਉਨਾਂ ਨੇ ਹਵਾਲਗੀ ਬਿੱਲ ਲਿਆਉਣ ਨਾਲ ਹਾਂਗਕਾਂਗ ਨੂੰ ਹੋਏ ਨੁਕਸਾਨ ਲਈ ਮੀਟਿੰਗ ਵਿਚ ਹਾਜਰ ਲੋਕਾਂ ਤੋ ਮੁਆਫੀ ਮੰਗੀ।ਉਨਾਂ ਅੱਗੇ ਕਿਹਾ ਕਿ ਇਹ ਅਫਵਾਹ ਗਲਤ ਹੈ ਕਿ ਚੀਨੀ ਸਰਕਾਰ ਪਹਿਲੀ ਅਕਤੂਬਰ ਤੋ ਪਹਿਲਾਂ ਹਾਂਗਕਾਂਗ ਵਿਚ ਸ਼ਾਤੀ ਚਹੁੰਦੀ ਹੈ। ਚੀਨ ਵੱਲੋ ਫੋਜ਼ ਭੇਜਣ ਬਾਰੇ ਹੋ ਰਹੀਆਂ ਚਰਚਾਵਾਂ ਬਾਰੇ ਉਨਾਂ ਕਿਹਾ ਕਿ ਚੀਨੀ ਕੇਦਰੀ ਸਰਕਾਰ ਨੂੰ ਪਤਾ ਹੈ ਫੋਜ ਭੇਜਣ ਨਾਲ ਬਹੁਤ ਨੁਕਸਾਨ ਹੋਵੇਗਾ ਤੇ ਇਸ ਲਈ ਹਾਂਗਕਾਂਗ ਵਿਚ ਫੌਜ਼ ਭੇਜ ਭੇਜਣ ਦੀ ਕੋਈ ਯੋਜਨਾ ਨਹੀ ਹੈ। ਚੀਨੀ ਸਰਕਾਰ ਇਸ ਨੂੰ ਲੰਮੇ ਸਮੇ ਤੱਕ ਲੈ ਕੇ ਜਾਣ ਲਈ ਤਿਆਰ ਹੈ ਭਾਵੇ ਇਸ ਕਾਰਨ ਹਾਂਗਕਾਂਗ ਦੀ ਆਰਥਕਤਾ ਨੂੰ ਕਿੰਨਾ ਵੀ ਨੁਕਸਾਨ ਕਿਉ ਨਾ ਹੋਵੇ।ਮਿਸ ਲੈਮ ਨੇ ਦੁੱਖੀ ਮਨ ਨਾਲ ਕਿਹਾ ਕਿ ਪੁਲ਼ੀਸ ਤੇ ਪੈ ਰਹੇ ਦਬਾਅ ਕਰਨ ਉਹ ਬਹੁਤ ਦੁੱਖੀ ਹਨ ਤੇ ਉਨਾਂ ਨੂੰ ਦੁੱਖ ਇਸ ਗੱਲ ਦਾ ਵੀ ਹੈ ਕਿ ਉਹ ਸਮਸਿਆ ਦਾ ਹੱਲ ਨਹੀਂ ਕਰ ਸਕਦੇ। ਉਨਾਂ ਕਿਹਾ ਕਿ ਉਨਾਂ ਦੀ ਨਿੱਜੀ ਅਜਾਦੀ ਬਿਲਕੁਲ ਖਤਮ ਹੋ ਗਈ ਹੈ, ਉਹ ਖਦੀਰਦਾਰੀ ਆਦਿ ਕਰਨ ਬਾਹਰ ਨਹੀ ਜਾ ਸਕਦੇ, ਇੱਥੋਂ ਤੱਕ ਕੇ ਉਨਾਂ ਦਾ ਸੈਲੂਨ ਜਾਣਾ ਵੀ ਬੰਦ ਹੋਇਆ ਪਿਆ ਹੈ।
ਅੱਜ ਸਵੇਰੇ ਹਾਂਗਕਾਂਗ ਮੁੱਖੀ ਨੇ ਆਪਣੀ ਹਫਤਾਵਾਰੀ ਪ੍ਰੈਸ ਵਾਰਤਾ ਦੌਰਾਨ ਇਸ ਅਡੀਓ ਬਾਰੇ ਕਿਹਾ ਕਿ ਇਹ ਬਹੁਤ ਅਫਸੋਸ ਵਾਲੀ ਗੱਲ ਹੈ ਕਿ ਬਹੁਤ ਹੀ ਨਿੱਜੀ ਮੀਟਿੰਗ ਨੂੰ ਇਸ ਤਰਾਂ ਰਿਕਾਰਡ ਕਰਕੇ ਮੀਡੀਆ ਨੂੰ ਦਿੱਤਾ ਗਿਆ। ਉਨਾਂ ਕਿਹਾ ਕੇ ਉਨਾਂ ਨੇ ਕਦੇ ਵੀ ਕੇਦਰੀ ਸਰਕਾਰ ਨੂੰ ਅਪਣਾ ਅਸਤੀਫਾ ਨਹੀਂ ਦਿਤਾ ਤੇ ਕਦੇ ਅਜਿਹਾ ਕਰਨ ਵਾਰੇ ਸੋਚਿਆ ਵੀ ਨਹੀ। ਉਨਾਂ ਇਕ ਵਾਰ ਫਿਰ ਇਹ ਗੱਲ ਦੁਹਰਾਈ ਕਿ ਉਹ ਆਪਣੀ ਟੀਮ ਨਾਲ ਮਿਲ ਕੇ ਹਾਂਗਕਾਂਗ ਨੂੰ ਇਨਾਂ ਹਾਲਤਾਂ ਵਿਚੋ ਬਹਾਰ ਲੈ ਕੇ ਆਉਣਗੇ।
ਇਸੇ ਦੌਰਾਨ ਸਰਕਾਰ ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਜੇ ਹਾਂਗਕਾਂਗ ਮੁੱਖੀ ਆਪਣੇ ਬਾਰੇ ਅਜਾਦ ਤੌਰ ਤੇ ਫੈਸਲਾ ਨਹੀ ਲੇ ਸਕਦੇ ਤਾਂ ਉਹ ਹਾਂਗਕਾਂਗ ਦੇ ਲੋਕਾਂ ਦੀ ਗੱਲ਼ ਕਿਵੇ ਕਰ ਸਕਦੇ ਹਨ।