ਕੋਰੋਨਾ ਵਾਇਰਸ ਹਾਂਗਕਾਂਗ ਸਰਕਾਰ ਵਲੋਂ 25 ਅਰਬ ਡਾਲਰ ਰਾਹਤ ਫੰਡ ਦਾ ਐਲਾਨ

0
354

ਹਾਂਗਕਾਂਗ (ਜੰਗ ਬਹਾਦਰ ਸਿੰਘ)-ਸਰਕਾਰ ਵਲੋਂ ਕੋਰੋਨਾ ਵਾਇਰਸ ਦੀ ਮਾਰ ਝੱਲ ਰਹੇ ਹਾਂਗਕਾਂਗ ਦੇ ਸਮੂਹ ਵਸਨੀਕਾਂ ਅਤੇ ਵੱਖ-ਵੱਖ ਕਾਰੋਬਾਰਾਂ ਲਈ 25 ਅਰਬ ਹਾਂਗਕਾਂਗ ਡਾਲਰ ਦੀ ਸਬਸਿਡੀ ਦੇ ਪੈਕੇਜ ਦਾ ਐਲਾਨ ਕਰਦਿਆਂ ਵਚਨ ਦਿੱਤਾ ਕਿ ਇਸ ਮਹੀਨੇ ਦੇ ਬਜਟ ‘ਚ ਹੋਰ ਰਕਮ ਵੀ ਜਾਰੀ ਕੀਤੀ ਜਾਵੇਗੀ | ਹਾਂਗਕਾਂਗ ਮੁਖੀ ਕੈਰੀ ਲੈਮ ਨੇ ਅੱਜ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਕਰੀਬ ਦੋ ਲੱਖ ਘੱਟ ਆਮਦਨੀ ਵਾਲੇ ਪਰਿਵਾਰਾਂ ਨੂੰ 5000 ਹਰੇਕ ਨੂੰ ਦਿੱਤੇ ਜਾਣਗੇ ਅਤੇ ਵਿਦਿਆਰਥੀਆਂ ਦੀ ਸਬਸਿਡੀ 2500 ਤੋਂ ਵਧਾ ਕੇ 3500 ਹਾਂਗਕਾਂਗ ਡਾਲਰ ਕੀਤੀ ਗਈ ਹੈ | ਇਮਾਰਤਾਂ ਦੀ ਸਫਾਈ ਲਈ ਜ਼ਿੰਮੇਵਾਰ ਫਰਮਾਂ ਨੂੰ 26000 ਹਾਂਗਕਾਂਗ ਡਾਲਰ ਦੇ ਨਾਲ ਸਫਾਈ ਸੇਵਕਾਂ ਅਤੇ ਸੁਰੱਖਿਆ ਅਮਲੇ ਨੂੰ ਵਾਧੂ ਅਦਾਇਗੀਆਂ ਦਿੱਤੀਆਂ ਜਾਣਗੀਆਂ | ਟਰੈਵਲ ਏਜੰਸੀਆਂ ਅਤੇ ਛੋਟੇ ਰੈਸਟੋਰੈਂਟ 80 ਹਜ਼ਾਰ ਵੱਡੇ ਰੈਸਟੋਰੈਂਟ ਦੋ ਲੱਖ ਹਾਂਗਕਾਂਗ ਡਾਲਰ ਦੇ ਦਾਅਵੇ ਕਰ ਸਕਦੇ ਹਨ | ਆਮ ਹਾਕਰਾਂ ਲਈ 5000 ਡਾਲਰ ਦੀ ਸਬਸਿਡੀ ਜਾਰੀ ਕੀਤੀ ਗਈ ਹੈ | ਹਸਪਤਾਲ ਅਥਾਰਟੀ ਨੂੰ 4.7 ਅਰਬ ਡਾਲਰ ਦੀ ਵਾਧੂ ਅਦਾਇਗੀ ਕੀਤੀ ਜਾਵੇਗੀ ਅਤੇ ਪ੍ਰਾਈਵੇਟ ਮੈਡੀਕਲ ਫਰਮਾਂ ਨੂੰ ਸਿੱਧੇ ਤੌਰ ‘ਤੇ ਸਬਸਿਡੀ ਜਾਰੀ ਕੀਤੀ ਜਾਵੇਗੀ |