ਗੱਡੀਆਂ ਚ’ ਗੱਡੀਆਂ ਵੱਜੀਆਂ

0
143

ਹਾਂਗਕਾਂਗ (ਪਚਬ); ਅਜੱ ਸਵੇਰੇ ਨਵੇਂ ਸਿਗਨਲ ਪ੍ਰਬੰਧ ਦਾ ਜਾਇਜਾ ਲੈਣ ਸਮੇਂ ਦੋ ਐਮ ਟੀ ਆਰ ਗੱਡੀਆਂ ਆਪਸ ਵਿਚ ਟਕਰਾ ਗਈਆਂ। ਇਸ ਦੁਰਘਟਨਾ ਵਿੱਚ ਇਨਾਂ ਗੱਡੀਆਂ ਦੇ ਚਾਲਕ ਜਖਮੀ ਹੋਏ ਹਨ। ਸਵੇਰੇ 2 ਕੁ ਵਜੇ ਇਸ ਘਟਨਾ ਦੇ ਵਾਪਰਨ ਸਮੇਂ ਇਨਾਂ ਗੱਡੀਆਂ ਵਿਚ ਮੁਸਾਫਰ ਨਹੀ ਸਨ, ਇਸ ਲਈ ਜਾਨੀ ਨੁਕਸਾਨ ਤੋ ਬਚਾਅ ਹੋ ਗਿਆ। ਐਮ ਟੀ ਆਰ ਦੇ ਬੁਲਾਰੇ ਅਨੁਸਾਰ ਸੈਟਰਲ ਅਤੇ ਐਡਮਰਲਟੀ ਵਿਚਕਾਰ ਛਿਨਵਾਨ ਲਾਇਨ ਤੇ ਗੱਡੀਆਂ ਨਹੀ ਚਲ ਰਹੀਆ ਅਤੇ ਇਥੇ ਰੇਲ ਸੇਵਾ ਕੱਲ ਤਕ ਬਹਾਲ ਹੋਣ ਦੀ ਸਭਾਵਨਾ ਨਹੀ ਹੈ । ਇਸ ਦਾ ਕਰਨ ਇਹ ਦਸਿਆ ਗਿਆ ਇਕ ਘਟਨਾ ਕਾਰਨ ਨੁਕਸਾਨੀਆਂ ਗਈਆਂ ਗੱਡੀਆਂ ਨੂੰ ਟਨਲ ਵਿਚ ਬਾਹਰ ਕੱਢਣ ਵਿਚ ਮੁਸਕਲ ਆ ਰਹੀ ਹੈ।