ਸਿੱਖ ਵਾਤਾਵਰਨ ਦਿਵਸ, ਸੰਗਤਾਂ ਨੇ ਬੂਟੇ ਲਾ ਕੇ ਮਨਾਇਆ।

0
467

ਹਾਂਗਕਾਂਗ :(ਪਚਬ) ਧੰਨ ਧੰਨ ਸ੍ਰੀ ਗੁਰੁ ਹਰਿਰਾਇ ਸਾਹਿਬ ਜੀ ਦੇ ਵਾਤਾਵਰਣ ਪ੍ਰਤਿ ਪ੍ਰੇਮ ਨੂੰ ਸਮਰਪਿਤ ਅਤੇ ਉਹਨਾਂ ਦੁਆਰਾ ਪਾਏ ਪੂਰਨਿਆਂ ‘ਤੇ ਚਲਦਿਆਂ, ਕੁਦਰਤ ਪ੍ਰਤਿ ਪ੍ਰੇਮ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਪਿਛਲੇ ਸਾਲਾਂ ਦੀ ਤਰਾਂ ਇਸ ਵਾਰ ਵੀ ਖ਼ਾਲਸਾ ਦੀਵਾਨ ਹਾਂਗ ਕਾਂਗ ਸਿੱਖ ਟੈਂਪਲ ਦੇ ਸਹਿਯੋਗ ਨਾਲ, ਹਾਂਗ ਕਾਂਗ ਦੀਆਂ ਸਿੱਖ ਸੰਗਤਾਂ ਨੇ ਸਿੱਖ ਵਾਤਾਵਰਨ ਦਿਵਸ ਮਨਾਉਂਦਿਆਂ ਹੋਇਆਂ ਤਾਇ ਤੋਂਗ ਨੇਚਰ ਟਰੇਲ, ਤਾਇ ਲਮ ਕੰਟਰੀ ਪਾਰਕ, ਵਿਚ ਹਾਂਗ ਕਾਂਗ ਦੇ ਖੇਤੀਬਾੜੀ, ਮੱਛੀ ਪਾਲਣ ਅਤੇ ਸੰਭਾਲ ਵਿਭਾਗ ਦੇ ਸਹਿਯੋਗ ਨਾਲ 285 ਬੂਟੇ ਲਗਾਏ ਸੰਗਤਾਂ ਨੇ ਹੁੰਮ-ਹੁੰਮਾ ਕੇ ਬੂਟੇ ਲਗਾਉਣ ਦੀ ਇਸ ਗਤਿਵਧੀ ਵਿਚ ਭਾਗ ਲਿਆ। ਇਸ ਵਿਚ 6 ਸਾਲ ਤੋਂ ਲੈ ਕੇ 60 ਸਾਲ ਤੱਕ ਦੀ ਉਮਰ ਦੇ 30 ਵਿਅਕਤੀਆਂ ਨੇ ਜਿਨ੍ਹਾਂ ਵਿਚ ਸਿੱਖ ਬੱਚੇ, ਭੈਣਾਂ ਅਤੇ ਵੀਰ ਸ਼ਾਮਿਲ ਸਨ ਨੇ, ਭਾਗ ਲਿਆ। ਬੂਟੇ ਲਗਾਉਣ ਤੋਂ ਉਪਰੰਤ 4 ਕਿਲੋਮੀਟਰ ਲੰਬਾਈ ਦੀ ਪਹਾੜੀ ਰਸਤੇ ਵਾਲੀ ਟਰੇਲ ਨੂੰ ਲਗਭਗ 2 ਘੰਟੇ ਵਿਚ ਤੈਅ ਕਰਦਿਆਂ ਕੁਦਰਤੀ ਨਜ਼ਾਰੇ, ਹਰਿਆਲੀ, ਪੰਛੀਆਂ ਦੀਆਂ ਅਵਾਜ਼ਾਂ, ਝਰਨਿਆਂ ਦੀ ਕਲ-ਕਲ ਅਤੇ ਤਾਜ਼ੀ ਹਵਾ ਦਾ ਅਨੰਦ ਮਾਣਿਆ। ਸਭ ਸੰਗਤਾਂ ਅਤਿਅੰਤ ਖੁਸ਼ ਸਨ ਅਤੇ ਉਹਨਾਂ ਨੇ ਇਸ ਤਰਾਂ ਦੇ ਹੋਰ ਪ੍ਰੋਗਰਾਮਾਂ ਵਿਚ ਸ਼ਮੂਲੀਅਤ ਕਰਨ ਦੀ ਇੱਛਾ ਜਾਹਰ ਕੀਤੀ ਅਤੇ ਭਵਿੱਖ ਵਿਚ ਵਾਤਾਵਰਨ ਸਬੰਧੀ ਕਾਰਜਾਂ ਨੂੰ ਹੋਰ ਵੀ ਵੱਧ ਚੜ੍ਹ ਕੇ ਕਰਨ ਦੀ ਵੱਚਣਬੱਧਤਾ ਜ਼ਾਹਿਰ ਕੀਤੀ। ਇਸ ਸਾਲ ਸੰਗਤਾਂ ਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਵਸ ਨੂੰ ਸਮਰਪਿਤ ਘੱਟੋ-ਘੱਟ 550 ਪੋਦੇ ਲਗਾਏ ਜਾਣਗੇ। ਗੁਰਮੇਲ ਸਿੰਘ ਜੀ ਅਨੁਸਾਰ ਅਗਲੇ 31 ਮਾਰਚ ਅਤੇ 14 ਐਪ੍ਰਲ ਨੂੰ ਵੀ ਬੂਟੇ ਲਾੳੇਣ ਦਾ ਪ੍ਰੋਗਰਾਮ ਹੈ ਜਿਸ ਦੀ ਹੋਰ ਜਾਣਕਾਰੀ ਜਲਦ ਸਾਂਝੀ ਕੀਤੀ ਜਾਵੇਗੀ।