ਰਣਵੀਰ ਜੋਨੀ ਦੀ ਅੰਤਿਮ ਵਿਦਾਇਗੀ ਤੇ ਰੋਈਆਂ ਹਜ਼ਾਰਾਂ ਅੱਖਾਂ

0
1745
ਰਣਵੀਰ ਜੋਨੀ ਦੀ ਅੰਤਿਮ ਵਿਦਾਇਗੀ ਤੇ ਰੋਈਆਂ ਹਜ਼ਾਰਾਂ ਅੱਖਾਂ ।

ਹਾਂਗਕਾਂਗ (ਢੁੱਡੀਕੇ) : ਪਿਛਲੇ ਦਿਨੀ ਰਣਬੀਰ ਸਿੰਘ ਜੋਨੀ ਫਿਲਪਾਇਨ ਚ ਇੱਕ ਸੜਕ ਹਾਦਸੇ ਚ ਮੌਤ ਹੋ ਗਈ ਸੀ, ਅੱਜ ਉਹਨਾਂ ਦੀ ਮਿ੍ਰਤਕ ਦੇਹ ਅੰਤਿਮ ਸਸਕਾਰ ਲਈ ਹਾਂਗਕਾਂਗ ਵਿੱਚ ਲਿਆਂਦੀ ਗਈ। ਅੰਤਿਮ ਦਰਸ਼ਨਾਂ ਲਈ ਦੇਹ ਖਾਲਸਾ ਦੀਵਾਨ ਗੁਰੂ ਘਰ ਦੇ ਕਾਰ ਪਾਰਕ ਚ ਰੱਖੀ ਗਈ, ਜੋਨੀ ਦੀ ਹਰਮਨ ਪਿਆਰਤਾ ਦਾ ਸਬੂਤ ਗਿੱਲੀਆਂ ਅੱਖਾਂ ਦਾ ਇਕੱਠ ਦੇ ਰਿਹਾ ਸੀ। ਕਾਰ ਪਾਰਕ ਚ ਤਿੱਲ ਸੁੱਟਣ ਨੂੰ ਥਾਂ ਨਹੀਂ ਸੀ। ਉਥੇ ਅੱਜ ਦੇ ਸਸਕਾਰ ਸਮਾਰੋਹ ਚ ਗੋਰੇ, ਚੀਨੇ ਤੇ ਨਾਈਜੇਰੀਅਨ ਲੋਕਾਂ ਨੇ ਪਾਣੀ ਵਗਾਉਂਦੀਆਂ ਅੱਖਾਂ ਨਾਲ ਰਣਬੀਰ ਜੋਨੀ ਨੂੰ ਵਿਦਾਇਗੀ ਦਿੱਤੀ।
ਉਹਨਾਂ ਦੀ ਅੰਤਿਮ ਅਰਦਾਸ 18 ਅਗਸਤ 2023 ਦਿਨ ਸ਼ੁੱਕਰਵਾਰ ਦੁਪਿਹਰ 1 ਵਜੇ ਖ਼ਾਲਸਾ ਦੀਵਾਨ ਸਿੱਖ ਟੈਂਪਲ ਵਿਖੇ ਹੋਵੇਗੀ।