5 ਸਾਲਾਂ ਵਿਚ ਆਏ ਖਤਰਨਾਕ ਤੂਫ਼ਾਨ ਸਾਓਲਾ ਦੇ ਲੇਖਾ ਜੋਖਾ

0
511

ਹਾਂਗਕਾਂਗ (ਪੰਜਾਬੀ ਚੇਤਨਾ):
1. ਸਕੂਲਾਂ ਦੇ ਨਵੇਂ ਸੈਸ਼ਨ ਦੇ ਪਹਿਲੇ ਦਿਨ ਕਰਵਾਈ ਛੁੱਟੀ।
2. ਸਨ 2019 ਦੇ ਤੂਫ਼ਾਨ ਤੋਂ ਬਾਦ ਪਹਿਲੀ ਵਾਰ ਤੂਫ਼ਾਨੀ ਨੰਬਰ 9 ਜਾਰੀ ਹੋਇਆ,ਤੇ 2018 ਤੋਂ ਬਾਦ ਨੰਬਰ 10
3,. ਬਹੁਤੇ ਸਰਾਕਰੀ ਤੇ ਗੈਰ ਸਰਕਾਰੀ ਅਦਾਰੇ ਬੰਦ।
4. 460 ਦੇ ਕਰੀਬ ਉੱਡਣਾ ਰੱਦ ਤੇ  ਬਹੁਤ ਸਾਰੀਆਂ ਦੇ ਸਮੇ ਵਿੱਚ ਦੇਰੀ ਹੋਈ। ਹਾਂਗਕਾਂਗ ਦੀ ਵੱਡੀ ਹਵਾਈ ਕੰਪਨੀ ਕੈਥੇ ਪੈਸੀਫਿਕ ਅਨੁਸਰ ਹਵਾਈ ਸੇਵਾ ਸਨਿਚਰਵਾਰ ਬਾਦ ਦੁਪਹਿਰ ਮੁੜ ਸੁਰੂ ਹੋ ਸਕਦੀ ਹੈ। ਹਵਾਈ ਅੱਡੇ ਤੇ ਫਸੇ ਮੁਸਾਫ਼ਰਾਂ ਲਈ ਹਵਾਈ ਕੰਪਨੀ ਵਲੋਂ ਖਾਣੇ ਤੇ ਪਾਣੀ ਦਾ ਪ੍ਰਬੰਧ ਕੀਤਾ ਗਿਆ।
5. ਹਰ ਬੱਸ ਸੇਵਾ ਮੁਅੱਤਲ।
6. MTR ਦੇ ਸਿਰਫ਼ ਜ਼ਮੀਨ ਦੋਜ਼ ਰੇਲ ਤੇ ਸੀਮਤ ਸੇਵਾ ਦਿੱਤੀ।
7. ਫੈਰੀ ਸੇਵਾ ਪੂਰੀ ਤਰਾਂ ਬੰਦ।
8. ਤੂਫ਼ਾਨ ਤੋਂ ਪਹਿਲਾਂ ਲੋਕਾਂ ਦੇ ਖਾਣ ਪੀਣ ਦੇ ਸਮਾਨ ਖ੍ਰੀਦ ਕੇ ਸੈਲਫ ਕੀਤੇ ਖਾਲੀ।
9. ਹਾਂਗਕਾਂਗ ਦੇ ਨੇੜਲੇ ਸਿਟੀ ਮਕਾਓ ਤੇ ਸੇਨਜ਼ੇਂਨ ਵਿੱਚ ਵੀ ਜਨ ਜੀਵਨ ਬਦ ਰਿਹਾ। ਚੀਨੀ ਮੌਸਮ ਵਿਭਾਗ ਅਨੁਸਰ ਇਹ ਤੋੜਨ 1949 ਤੋਂ ਬਾਦ ਆਏ 5 ਬਹੁਤ ਖਰਤਨਕ ਤੂਫਾਨਾਂ ਵਿੱਚ ਸ਼ਾਮਲ।
10. ਰਾਤ 8.15 ਵਜੇ ਤੂਫ਼ਾਨੀ ਚਿਤਵਨੀ ਸਕੇਤ 10 ਜਾਰੀ ਕੀਤਾ ਗਿਆ ਜੋਂ ਸਾਰਿਆਂ ਤੋਂ ਵੱਡਾ ਨੰਬਰ ਹੈ। ਯਾਦ ਰਹੇ ਇਸ ਤੋਂ ਪਹਿਲਾਂ 10 ਨੰਬਰ 2018 ਵਿੱਚ ਸਮੁੰਦਰੀ ਤੂਫ਼ਾਨ Mangkhut ਵੇਲੇ ਜਾਰੀ ਕੀਤਾ ਗਿਆ ਸੀ ਜੋਂ ਇਕ 10 ਘੰਟੇ ਰਿਹਾ ਸੀ।
11. 2 ਸਤੰਬਰ ਨੂੰ ਸਵੇਰੇ 3.40 ਵਜੇ ਫਿਰ ਤੋਂ 8 ਨੰਬਰ ਜਾਰੀ ਕਰ ਦਿੱਤਾ ਗਿਆ , ਕਿਉਕਿ ਤੂਫ਼ਾਨ ਸੋਅਲਾ ਹਾਂਗਕਾਂਗ ਤੋਂ ਦੂਰ ਜਾਣਾ ਸੁਰੂ ਹੋ ਗਿਆ ਸੀ।
12. ਇਸੇ ਦੌਰਾਨ 51 ਲੋਕਾਂ ਨੇ ਤੂਫਾਨ ਨਾਲ ਹੋਇਆ ਘਟਨਾਵਾਂ ਤੋਂ ਬਾਦ ਮੈਡੀਕਲ ਮਦਦ ਲਈ ਤੇ 500 ਤੋਂ ਵੱਧ ਨੇ ਸਰਕਾਰ ਵਲੋ ਬਣੇ ਆਰਜੀ ਕੰਦਰਾ ਵਿੱਚ ਸ਼ਰਨ ਲਈ।
13. ਅੱਜ ਸਵੇਰੇ ਤੱਕ 11 ਥਾਵਾਂ ਤੇ ਪਾਣੀ ਭਰਨ ਤੇ 74 ਦਰਖਤਾਂ ਦੇ ਡਿਗਣ ਦੀ ਰਿਪੋਰਟ ਆਈ ਹੈ।
14. ਭਾਰੀ ਮੀਂਹ ਕਾਰਨ ਕਈ ਥਾਵਾਂ ਤੇ ਸਮੁੰਦਰ ਦਾ ਪਾਣੀ 4 ਫੁੱਟ ਤੱਕ ਵਧ ਗਿਆ, ਜਿੰਨਾ ਵਿੱਚ Sha Tin, Tai Po, Sha Tau Kok and Sai Kung Tao O ਸ਼ਾਮਲ ਹਨ।
15. ਤੂਫ਼ਾਨੀ ਚੇਤਾਵਨੀ ਵਾਲਾ ਨੰਬਰ 8 ਦੁਪਹਿਰ ਤੱਕ ਜਾਰੀ ਰਹਿਣ ਦੀ ਸੰਭਾਵਨਾ,
16. ਘਰ ਵਿੱਚ ਰਹੋ, ਸੁਰੱਖਤ ਰਹੋ!