ਹਾਂਗਕਾਂਗ ਚ’ ਚੀਨੀ ਫੌਜ਼ ਸੱਦਣ ਦੀ ਤਿਆਰੀ?

0
1127

ਹਾਂਗਕਾਂਗ(ਪਚਬ): ਚੀਨੀ ਸਰਕਾਰ ਦੇ ਇਕ ਮਿਲਟਰੀ ਬੁਲਾਰੇ ਦਾ ਕਹਿਣਾ ਹੈ ਕਿ ਹਾਂਗਕਾਂਗ ਵਿਚ ਚੀਨੀ ਫੌਜ਼ ਦੀ ਵਰਤੋਂ ਕੀਤੀ ਜਾ ਸਕਦੀ ਹੈ ਤੇ ਇਹ ਹਾਂਗਕਾਂਗ ਦੇ ਸਵਿਧਾਨ ਅਨੁਸਾਰ ਸਹੀ ਹੋਵੇਗਾ। ਇਸ ਲਈ ਹਾਂਗਕਾਂਗ ਸਰਕਾਰ ਜੇ ਬੇਨਤੀ ਕਰਦੀ ਹੈ ਤਾਂ ਹਾਂਗਕਾਂਗ ਸਥਿਤ ਚੀਨੀ ਫੌਜ਼ੀ ਆਪਣੀਆਂ ਬੈਰਕਾਂ ਵਿਚੋ ਸਹਿਰ ਵਿਚ ਆ ਸਕਦੇ ਹਨ ਤੇ ਉਨਾਂ ਨੂੰ ਦਿਤਾ ਕੰਮ ਖਤਮ ਕਰਨ ਤੋ ਬਾਅਦ ਉਹ ਤੁਰੰਤ ਹੀ ਬੈਰਕਾਂ ਵਿਚ ਵਾਪਸ ਚਲੀ ਜਾਵੇਗੀ। ਬੁਲਾਰੇ ਅਨੁਸਾਰ ਕੁਝ ਲੋਕੀ ਚੀਨੀ ਸਰਕਾਰ ਨੂੰ ਸਿੱਧਾ ਚੈਲਜ਼ ਕਰ ਰਹੇ ਹਨ। ਉਨਾਂ ਦਾ ਇਸਾਰਾ ਐਤਵਾਰ ਨੂੰ ਹਾਂਗਕਾਂਗ ਸਥਿਤ ਚੀਨੀ ਸਰਕਾਰ ਦੇ ਮੁੱਖ ਦਫਤਰ ਦੀ ਕੀਤੀ ਭੰਨਤੌੜ ਅਤੇ ਉਥੈ ਸਥਿਤ ਚੀਨੀ ਸਰਕਾਰ ਦੇ ਸਰਕਾਰੀ ਨਿਸ਼ਾਨ ਤੇ ਕਾਲਾ ਰੰਗ ਛਿੜਕਣ ਵੱਲ ਸੀ।