ਸੱਸ-ਨੂੰਹ ਵੱਲੋਂ ਖੁਦਕਸ਼ੀ ਦੀ ਕੋਸ਼ਿਸ

0
644

ਹਾਂਗਕਾਂਗ(ਪਚਬ): ਬੀਤੀ ਰਾਤ ਹਾਂਗਕਾਂਗ ਦੇ ਕੁਆਈ ਚੁੰਗ ਵਿਖੇ ਇਕ ਨੂੰਹ-ਸੱਸ ਵੱਲੋਂ ਆਪਣੀ ਜੀਵਨ ਲੀਲਾ ਖਤਮ ਕਰਨ ਦੀ ਕੋਸ਼ਿਸ ਕੀਤੀ ਗਈ। ਮੀਡੀਆ ਰਿਪੋਰਟਾਂ ਅਨੁਸਾਰ ਇਹ ਨੂੰਹ-ਸੱਸ ਵਿਚ ਕਿਸੇ ਕਾਰਨ ਝਗੜਾ ਹੋ ਗਿਆ ਤੇ ਗੱਲ ਇਥੋਂ ਤੱਕ ਪਹੁੰਚ ਗਈ ਕਿ 30 ਸਾਲਾ ਨੂੰਹ ਨੇ ਡੀਟਰਜੈਟ ਪੀ ਲਿਆ ਅਤੇ 56 ਸਾਲਾ ਸੱਸ ਨੇ ਗੋਲੀਆਂ ਖਾ ਲਈਆ। ਪਰਿਵਾਰ ਮੈਬਰਾਂ ਨੂੰ ਜਦ ਇਸ ਵਾਰੇ ਪਤਾ ਲੱਗਾ ਤਾਂ ਉਨਾਂ ਪੁਲੀਸ ਨੂੰ ਸੂਚਤ ਕੀਤਾ। ਪੁਲੀਸ ਨੇ ਇਸ ਜੌੜੀ ਨੂੰ ਹਸਪਤਾਲ ਪਹੁੰਚਿਆ। ਪੁਲੀਸ ਇਸ ਨੂੰ ਖੁਦਕਸ਼ੀ ਦਾ ਮਾਮਲਾ ਦੱਸ ਰਹੀ ਹੈ।