ਚੀਨੇ ਅਜਿਹਾ ਕਿੳ ਕਰਦੇ ਹਨ?

0
874

ਹਾਂਗਕਾਂਗ : ਹਾਲ ਹੀ ਵਿਚ ਪੂਰੇ ਭਾਰਤ ਵਿੱਚ ਪੂਰਵਜਾਂ ਦੀ ਆਤਮਾ ਦੀ ਸ਼ਾਂਤੀ ਲਈ ਪਿੰਡਦਾਨ, ਤਰਪਣ, ਅਰਪਣ ਕੀਤਾ ਗਿਆ। ਪੂਰਵਜਾਂ ਦੀ ਮੌਤ ਤੋਂ ਬਾਅਦ ਪਰਲੋਕ ਵਿਚ ਉਨ੍ਹਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਅਤੇ ਉਨ੍ਹਾਂ ਦੀ ਕ੍ਰਿਪਾ ਹਮੇਸ਼ਾ ਬਣੀ ਰਵੇ, ਇਸ ਲਈ 15 ਦਿਨਾਂ ਦਾ ਇਹ ਸ਼ਰਾਧ ਪੱਖ ਮਨਾਇਆ ਜਾਂਦਾ ਹੈ। ਉਥੇ ਹੀ, ਵਿਦੇਸ਼ਾਂ ਵਿਚ ਵੀ ਮਰ ਚੁੱਕੇ ਲੋਕਾਂ ਦੀ ਆਤਮਾ ਦੀ ਸ਼ਾਂਤੀ ਲਈ ਕਈ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਂਦੇ ਹਨ।
ਚੀਨ ਅਤੇ ਤਾਇਵਾਨ ਦੇ ਕੁਝ ਹਿੱਸਿਆਂ ਵਿਚ ਵੀ ਪੂਰਵਜਾਂ ਦੀ ਮੁਕਤੀ ਲਈ ਨੋਟ ਸਾੜਣ ਦੀ ਪਰੰਪਰਾ ਹੈ। ਮੰਨਿਆ ਜਾਂਦਾ ਹੈ ਕਿ ਇਸ ਨਾਲ ਪੂਰਵਜਾਂ ਦਾ ਨਵਾਂ ਜਨਮ ਬਿਨਾਂ ਕਿਸੇ ਪਰੇਸ਼ਾਨੀ ਤੋਂ ਹੋਵੇਗੇ। ਪੂਰਵਜਾਂ ਨੂੰ ਖੁਸ਼ ਦੇਖਣ ਲਈ ਇੱਥੋਂ ਦੇ ਲੋਕ ਉਨ੍ਹਾਂ ਦੀ ਮੌਤ ਤੋਂ ਬਾਅਦ ਇਹ ਕੰਮ ਕਰਦੇ ਹਨ। ਹਾਲਾਂਕਿ, ਇਹ ਨਕਲੀ ਨੋਟ ਹੁੰਦੇ ਹਨ, ਜਿਨ੍ਹਾਂ ਨੂੰ ਗੋਸਟ ਮਨੀ ਕਹਿੰਦੇ ਹਨ । ਆਮ ਤੌਰ ਉੱਤੇ ਇਨ੍ਹਾਂ ਦਾ ਰੰਗ ਸਫੈਦ ਹੁੰਦਾ ਹੈ, ਜੋ ਮਰ ਚੁੱਕੇ ਪੂਰਵਜਾਂ ਪ੍ਰਤੀ ਸੰਵੇਦਨਾ ਨੂੰ ਦਰਸ਼ਾਉਂਦੇ ਹਨ। ਗੋਸਟ ਮਨੀ ਨੂੰ ਇੱਜ਼ਤ ਨਾਲ ਮਿੱਟੀ ਦੇ ਬਰਤਨ ਜਾਂ ਕਿਸੇ ਚਿਮਨੀ ‘ਚ ਸਾੜਿਆਂ ਜਾਂਦਾ ਹੈ। ਏਸ਼ੀਆ ਵਿਚ ਗੋਸਟ ਮਨੀ ਦੀ ਪਰੰਪਰਾ ਕਰੀਬ 1000 ਸਾਲ ਪੁਰਾਣੀ ਹੈ। ਪੇਪਰ ਨੂੰ ਸਾੜਣ ਨਾਲ ਹਵਾ ਪ੍ਰਦੂਸ਼ਣ ਹੁੰਦਾ ਹੈ, ਇਸ ਲਈ ਵਾਤਾਬਰਣ ਨੂੰ ਬਚਾਉਣ ਦੀ ਵਕਾਲਤ ਕਰਨ ਵਾਲੇ ਇਸ ਪਰੰਪਰਾ ਨੂੰ ਬੰਦ ਕਰਨ ਦੀ ਮੰਗ ਕਰ ਰਹੇ ਹਨ।