ਕਰੋਨਾ ਪੀੜਤ ਭਾਰਤ ਦੀ ਮਦਦ ਲਈ ਅੱਗੇ ਆਇਆ ਚੀਨੀ ਭਾਈਚਾਰਾ

0
814

ਹਾਂਗਕਾਂਗ(ਪਚਬ): ਭਾਰਤ ਵਿਚ ਕਰੋਨਾ ਦੀ ਦੂਜੀ ਲਹਿਰ ਦੌਰਾਨ ਹੋ ਰਹੀ ਤਬਾਹੀ ਪੂਰੀ ਦੁਨੀਆਂ ਦੇਖ ਰਹੀ ਹੈ ਤੇ ਬਹੁਤ ਸਾਰੇ ਲੋਕ ਭਾਰਤ ਦੀ ਮਦਦ ਲਈ ਅੱਗੇ ਆ ਰਹੇ ਹਨ। ਇਸੇ ਤਰਾਂ ਹਾਂਗਕਾਂਗ ਦੇ ਚੀਨੀ ਭਾਈਚਾਰੇ ਨੇ ਭਾਰਤੀਆਂ ਲਈ ਮਦਦ ਲਈ ਹੱਥ ਅੱਗੇ ਕੀਤਾ ਹੈ। ਬੀਤੇ ਕੱਲ ਇਕ ਚੀਨੀ ਵਫਦ ਜਿਸ ਵਿਚ ਲੂ ਫਾਉਡੇਸ਼ਨ ਦੇ ‘ਲੂ ਵਿੰਗ ਯੀ’, ਲੂਜੀਕੋ ਮੈਬਰ ‘ਫਿਲਪ ਚੂੰਗ’ ਤੇ ਇਡੀਆਂ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ‘ਮੋਹਨ ਚੁੰਗਨੀ’ ਸ਼ਾਮਲ ਸਨ, ਗੂਰੂ ਘਰ ਵਿਖੇ ਮਦਦ ਦੇਣ ਆਏ । ਇਨਾਂ ਨੇ ਜਿਥੇ 2 ਲੱਖ ਡਾਲਰ ਨਕਦ ਮਦਦ ਦਿੱਤੀ ਉਥੇ ਹੀ ਕਈ ਹਜਾਰ ਮਾਸਕ ਵੀ ਪ੍ਰਬੰਧਕ ਕਮੇਟੀ ਨੂੰ ਭੇਟ ਕੀਤੇ। ਇਸ ਸਮੇ ਕਮੇਟੀ ਪ੍ਰਧਾਨ ਸ: ਭਗਤ ਸਿੰਘ ਫੂਲ ਨੇ ਉਹਨਾਂ ਦਾ ਸੁਅਗਤ ਕੀਤਾ ਤੇ ਮਦਦ ਦੇਣ ਲਈ ਧੰਨਵਾਦ ਵੀ ਕੀਤਾ।
ਇਸ ਸਮੇਂ ਮੀਡੀਆ ਨਾਲ ਗੱਲਵਾਦ ਕਰਦੇ ਹੋਏ ਫਿਲਪ ਚੂੰਗ ਨੇ ਕਿਹਾ ਕਿ ਉਹਨਾਂ ਨੇ ਮੀਡੀਆਂ ਵਿਚ ਦੇਖਿਆਂ ਕਿ ਭਾਰਤ ਵਿਚ ਕਰੋਨਾ ਕਾਰਨ ਬਹੁਤ ਬੁਰਾ ਹਾਲ ਹੈ ਤਾਂ ਉਨਾਂ ਨੇ ਇਸ ਮੁਸ਼ਕਲ ਦੇ ਸਮੇ ਵਿਚ ਮਦਦ ਦਾ ਮਨ ਬਣਾਇਆ ਤੇ ਅੱਜ ਉਹ ਇਹ ਮਦਦ ਦੁੇਣ ਲਈ ਲੂ ਫਾਊਡੇਸ਼ਨ ਦੇ ਮੁੱਖੀ ਲੂ ਵਿੰਗ ਯੀ ਤੇ ਨਾਲ ਇਹ ਮਦਦ ਦੇਣ ਇਥੇ ਆਏ ਹਨ। ਜਦ ਮੀਡੀਆ ਨੇ ਮੋਹਨ ਚੁੰਗਾਨੀ ਵਿਚ ਸਵਾਲ ਕੀਤਾ ਕਿ ਉਨਾਂ ਕਿਸੇ ਐਨ ਜੀ ਓ ਰਾਹੀ ਇਸ ਮਦਦ ਕਿਉ ਨਹੀ ਦਿਤੀ ਤਾਂ ਉਨਾਂ ਦਾ ਜਵਾਬ ਸੀ ‘ਸਿੱਖ ਪੂਰੀ ਦੁਨੀਆਂ ਵਿਚ ਸਮਾਜ ਸੇਵਾ ਲਈ ਵਿਸ਼ਸਪਾਤਰ ਹਨ ਤੇ ਪਿਛਲੇ 100 ਸਾਲਾ ਤੋ ਵੱਧ ਸਮੇਂ ਤੋ ਇਹ ਗੁਰੂ ਘਰ ਸਮਾਜ ਦੀ ਸੇਵਾ ਕਰ ਰਿਹਾ ਹੈ ਤੇ ਉਨਾਂ ਨੂੰ ਪੂਰਨ ਵਿਸਵਾਸ ਹੈ ਕਿ ਇਹ ਮਦਦ ਲੋੜਮੰਦ ਲੋਕਾਂ ਤੱਕ ਪਹੂੰਚਾਉਣ ਲਈ ਹੀ ਗੁਰੂਘਰ ਨੂੰ ਚੁਣਿਆ ਹੈ। ਉਹਨਾਂ ਹੋਰ ਅੱਗੇ ਕਿਹਾ ਉਹ ਹਾਂਗਕਾਂਗ ਦੇ ਹੋਰ ਵੱਡੇ ਬੰਦਿਆ ਨੂੰ ਵੀ ਭਾਰਤ ਦੀ ਮਦਦ ਲਈ ਅਪੀਲ ਕਰਦੇ ਹਨ ਕਿ ਉਹ ਅੱਗੇ ਆ ਕਿ ਲੋਕਾਂ ਦੀ ਮਦਦ ਕਰਨ। ਕਮੇਟੀ ਪ੍ਰਧੰਧਕਾਂ ਨੇ ਦੱਸਿਆ ਕਿ ਇਸ ਰਾਸ਼ੀ ਨਾਲ ਜੀਵਨ ਬਚਾੳਣ ਲਈ ਜਰੂਰੀ ਸਮਾਨ ਜਿਵੇ ਕਿ ਆਕਸੀਜਨ ਕਨਸਨਟੇਟਰ ਆਦਿ ਖਰੀਦ ਕੇ ਭੇਜੇ ਜਾਣਗੇ। ਕਮੇਟੀ ਵੱਲੋਂ ਮਦਦ ਕਰਨ ਵਾਲੇ ਲੋਕਾਂ ਲਈ ਇਕ ਬੈਕ ਅਕਾਊਟ ( HSBC 065-087199-001)ਵੀ ਜਾਰੀ ਕੀਤਾ ਜਿਸ ਰਾਹੀ ਕੋਈ ਵੀ ਮਦਦ ਕਰ ਸਕਦਾ ਹੈ।ਆਏ ਮਹਿਮਾਨਾਂ ਨੂੰ ਸਨਮਾਨ ਚਿੰਨ ਦੇ ਸਨਮਾਨਿਤ ਕੀਤਾ ਗਿਆ।