ਸਰਕਾਰ ਵਿਰੋਧੀ ਦਲਾਂ ਨੇ 90% ਸੀਟਾਂ ਤੇ ਕੀਤਾ ਕਬਜਾ

0
820

ਹਾਂਗਕਾਂਗ(ਪਚਬ): ਹਾਂਗਕਾਂਗ ਵਿਚ ਬੀਤੇ ਕੱਲ ਹੋਈਆਂ ਜਿਲਾਂ ਕੋਸਲ ਦੀਆਂ ਵੋਟਾਂ ਵਿਚ ਸਰਕਾਰ ਵਿਰੋਧੀ ਦਲਾਂ ਨੇ 90% ਸੀਟਾਂ ਜਿੱਤ ਕੇ ਸਰਕਾਰ ਨੂੰ ਵੱਡਾ ਝਟਕਾ ਦਿਤਾ ਹੈ। ਇਸ ਪਹਿਲੀ ਵਾਰ ਹੋਇਆ ਹੈ ਕਿ 71% ਤੋਂ ਜਿਆਦਾ ਲੋਕਾਂ ਨੇ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋ ਕੀਤੀ ਜਦ ਕਿ ਪਿਛਲੀਆਂ ਚੌਣਾਂ ਦੌਰਨਾ ਇਹ 47% ਸੀ। ਹਾਂਹਕਾਂਗ ਵਿਚ ਕੁਲ 41 ਲੱਖ ਵੋਟਰ ਹਨ ਜਿਨਾਂ ਨੇ 18 ਜਿਲਿਆਂ ਦੀਆਂ 452 ਸੀਟਾਂ ਲਈ ਵੋਟਾਂ ਪਾਉਣੀਆਂ ਸਨ। ਨਤੀਜੇ ਇਹ ਵੀ ਦਸਦੇ ਹਨ ਕਿ ਹੁਣ 18 ਵਿਚੋਂ 17 ਜਿਲਿਆ ਤੇ ਸਰਕਾਰ ਵਿਰੋਧੀਆਂ ਦਾ ਕਬਜਾ ਹੈ। ਇਹ ਨਤੀਜੇ ਹਾਂਗਕਾਂਗ ਮੁੱਖੀ ਲਈ ਇਕ ਵੱਡਾ ਸਦੇਸ਼ ਹੈ ਤੇ ਚੀਨੀ ਸਰਕਾਰ ੳਸ ਦੇ ਭਵਿੱਖ ਲਈ ਸੋਚਣ ਲਈ ਮਜਬੂਰ ਹੋਵੇਗੀ।ਆਪਣੇ ਇਲਾਕੇ ਦਾ ਨਜੀਤਾ ਦੇਖਣ ਲਈ ਇਸ ਲਿੰਕ ਤੇ ਕਲਿੰਕ ਕਰ ਸਕਦੇ ਹੋ:
https://www.elections.gov.hk/dc2019/eng/results_hk.html