ਹਾਂਗਕਾਂਗ ਵਿਚ ਵੋਟਾਂ ਸਬੰਧੀ ਜਾਣਕਾਰੀ ਪੰਜਾਬੀ ਵਿਚ ਵੀ

0
730

ਹਾਂਗਕਾਂਗ(ਪਚਬ) ਹਾਂਗਕਾਂਗ ਵਿਚ ਕੱਲ ( 24 ਨਵੰਬਰ ) ਨੂੰ ਜਿਲਾਂ ਕੋਸਲ ਦੀਆਂ ਵੋਟਾਂ ਪੈ ਰਹੀਆਂ ਹਨ। ਇਨਾਂ ਸਬੰਧੀ ਜਾਣਕਾਰੀ ਲੈਣ ਲਈ ਸਰਕਾਰ ਵੱਲੋਂ ਪੰਜਾਬੀ ਵਿਚ ਵੀ ਹੇਲਪ ਨੰਬਰ ਜਾਰੀ ਕੀਤਾ ਗਿਆ ਹੈ ਜੋ ਕਿ 37556844 ਹੈ। ਇਸ ਨੰਬਰ ਤੋਂ ਤੁਸੀ ਆਪਣੇ ਪੋਲਿੰਗ ਸਟੇਸਨ ਆਦਿ ਦੀ ਜਾਣਕਾਰੀ ਲੈ ਸਕਦੇ ਹੋ। ਇਹ ਵੋਟਾਂ ਸਵੇਰ 7.30 ਤੋਂ 10.30 ਵਜੇ ਤੱਕ ਪੈਣਗੀਆਂ। ਹਾਂਗਕਾਂਗ ਵਿਚ ਕੁਲ 18 ਜਿਲੇ ਹਨ ਜਿਨਾਂ ਵਿਚੋ 452 ਮੈਬਰਾਂ ਦੀ ਚੌਣ ਕੀਤੀ ਜਾਣੀ ਹੈ। ਇਸ ਤੋਂ ਇਲਾਵਾ ਕਈ ਜਿਲਾਂ ਕੋਸਲਾਂ ਵਿਚ ਰੂਰਲ ਕਮੇਟੀਆਂ ਦੇ ਚੈਅਰਮੈਨ ਵੀ ਮੈਬਰਾਂ ਵਜੋਂ ਨਿਯੁਕਤ ਹੁੰਦੇ ਹਨ ਜਿਨਾਂ ਵਿਚੋ ਜਿਅਦਾ ਨਵੇਂ ਇਲਾਕੇ ਵਿਚ ਹਨ। ਇਥੇ ਇਹ ਵੀ ਯਾਦ ਰੱਖਣ ਯੋਗ ਹੈ ਕਿ ਇਨਾਂ ਜਿਲਾਂ ਮੈਬਰਾਂ ਦੀ ਚੋਣ ਹਰ 4 ਸਾਲ ਬਾਅਦ ਹੁੰਦੀ ਹੈ। ਪੰਜਾਬੀ ਚੇਤਨਾ ਵੱਲੋ ਸਭ ਵੋਟਰਾਂ ਨੂੰ ਬੇਨਤੀ ਹੈ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਜਰੂਰ ਕਰਨ।