ਕੋਰਨਾ ਕੇਸਾਂ ਚ’ ਰਿਕਾਰਡ ਤੋੜ ਵਾਧਾ

0
695

ਹਾਂਗਕਾਂਗ(ਪਚਬ): ਹਾਂਗਕਾਂਗ ਸਿਹਤ ਵਿਭਾਗ ਅਨੁਸਾਰ ਬੀਤੇ 24 ਘੰਟਿਆ ਦੌਰਾਨ ਹਾਂਗਕਾਂਗ ਵਿਚ ਕੁਲ 113 ਕਰੋਨਾ ਕੇਸ ਸਾਹਮਣੇ ਆਏ ਹਨ ਜਿਨਾਂ ਵਿਚ 105 ਕੇਸ ਲੋਕਲ ਹਨ। ਇਸ ਤੇ ਸਰਕਾਰ ਇਸ ਮਹਾਮਾਰੀ ਨੂੰ ਰੋਕਣ ਲਈ ਹਰ ਪਬਲਿਕ ਸਥਾਨ ਤੇ ਮਾਸਕ ਪਾਉਣਾ ਜਰੂਰੀ ਕਰ ਦਿਤਾ ਹੈ ਜੋ ਅੱਜ ਅੱਧੀ ਰਾਤ ਤੋ ਬਾਅਦ ਲਾਗੂ ਹੋਵੇਗਾ।ਇਸ ਸਬੰਧੀ ਐਨਾਲ ਕਰਦੇ ਹੋਏ ਹਾਂਗਕਾਂਗ ਦੀ ਸਿਹਤ ਮੰਤਰੀ ਨੇ ਕਿਹਾ ਕਿ ਇਕ ਪਾਬੰਦੀ 14 ਦਿਨਾਂ ਲਈ ਲਾਗੂ ਰਹੇਗੀ। ਜਦ ਉਨਾਂ ਨੂੰ ਹਾਂਗਕਾਂਗ ਵਿਚ ਲਾਕਡਾਊਨ ਸਬੰਧੀ ਪੱਛਿਆ ਗਿਆ ਤਾਂ ਉਨਾਂ ਕੋਈ ਜਵਾਬ ਨਹੀਂ ਦਿਤਾ। ਸਿਹਤ ਮਾਹਿਰਾਂ ਵੱਲੋ ਇਹ ਸਲਾਹ ਦਿੱਤੀ ਜਾ ਰਹੀ ਹੈ ਜੇ ਲੋਕਲ ਕੇਸ ਇਸੇ ਤਰਾਂ ਵੱਧਦੇ ਹਨ ਤਾਂ ਸਰਕਾਰ ਨੂੰ ਕਰਫਿਊ ਜਾਂ ਲਾਕਡਾਊਨ ਲਾਗੂ ਕਰਨਾ ਚਾਹੀਦਾ ਹੈ।ਇਸ ਤਰਾ ਹੁਣ ਹਾਂਗਕਾਂਗ ਵਿਚ ਕਰੋਨਾ ਪੀੜਤਾਂ ਦੀ ਕੁਲ ਗਿਣਤੀ 2132 ਹੋ ਗਈ ਹੈ।