ਹਾਂਗਕਾਂਗ ‘ਚ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖੂਨਦਾਨ ਕੈਂਪ

0
780

ਹਾਂਗਕਾਂਗ (ਜੰਗ ਬਹਾਦਰ ਸਿੰਘ)-ਹਾਂਗਕਾਂਗ ਦੀਆਂ ਸੰਗਤਾਂ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤੀਜਾ ਖੂਨਦਾਨ ਕੈਂਪ ਰੈੱਡ ਕਰਾਸ ਦੇ ਸਹਿਯੋਗ ਨਾਲ ਗੁਰਦੁਆਰਾ ਖਾਲਸਾ ਦੀਵਾਨ ਵਿਖੇ ਲਗਾਇਆ ਗਿਆ | ਇਸ ਮੁਹਿੰਮ ਦੇ ਪ੍ਰਬੰਧਕ ਜਗਜੀਤ ਸਿੰਘ ਚੋਹਲਾ ਸਾਹਿਬ ਨੇ ਦੱਸਿਆ ਕਿ 550 ਯੂਨਿਟ ਮਿਥੇ ਟੀਚੇ ਵਿਚ 225 ਵਿਅਕਤੀ ਖੂਨਦਾਨ ਕਰ ਚੁੱਕੇ ਹਨ ਤੇ ਰਹਿੰਦੇ 325 ਯੂਨਿਟ ਵਿਸਾਖੀ ਤੱਕ ਪੂਰੇ ਕਰ ਦਿੱਤੇ ਜਾਣਗੇ | ਉਨ੍ਹਾਂ ਦੱਸਿਆ ਕਿ ਹਾਂਗਕਾਂਗ ਦੇ ਕਿਸੇ ਵੀ ਰੈਡ ਕਰਾਸ ਸੈਂਟਰਵਿਖੇ ਇਸ ਮੁਹਿੰਮ ਵਿਚ ਗੁਰਦੁਆਰਾ ਖਾਲਸਾ ਦੀਵਾਨ ਦੇ ਨਾਂਅ ‘ਤੇ ਸ਼ਮੂਲੀਅਤ ਕੀਤੀ ਜਾ ਸਕਦੀ ਹੈ | ਇਸ ਮੌਕੇ ਪ੍ਰਬੰਧਕਾਂ ਵਲੋਂ ਰੈੱਡ ਕਰਾਸ ਦੇ ਪਬਲੀਸਿਟੀ ਅਫ਼ਸਰ ਮਿ: ਯਿਊੂ ੰਗ ਸਿਊ ੰਗ ਯਤ ਨੂੰ ਸਨਮਾਨਿਤ ਕੀਤਾ ਗਿਆ | ਇਸ ਮੁਹਿੰਮ ਵਿਚ ਨਵਤੇਜ ਸਿੰਘ ਅਟਵਾਲ, ਗੁਰਅੰਮਿ੍ਤ ਕੌਰ, ਬਲਜੀਤ ਸਿੰਘ ਆਡੀਟਰ, ਪਲਵਿੰਦਰ ਸਿੰਘ ਪੰਨੂੰ, ਸਤਬੀਰ ਸਿੰਘ ਰਾਓ ਅਤੇ ਇਕਬਾਲ ਸਿੰਘ ਵਲੋਂ ਲਗਾਤਾਰ ਸ਼ਲਾਘਾਯੋਗ ਯੋਗਦਾਨ ਪਾਇਆ ਜਾ ਰਿਹਾ ਹੈ |