ਹਾਂਗਕਾਂਗ ਨਾਲ ਦੋਸਤਾਨਾ ਮੈਚ ਖੇਡੇਗੀ ਭਾਰਤੀ ਮਹਿਲਾ ਟੀਮ

0
672

ਨਵੀਂ ਦਿੱਲੀ : ਭਾਰਤੀ ਮਹਿਲਾ ਫੁਟਬਾਲ ਟੀਮ 2020 ਓਲੰਪਿਕ ਲਈ ਕੁਆਲੀਫਾਈ ਕਰਨ ਦੀ ਮੁਹਿੰਮ ਤਹਿਤ ਹਾਂਗਕਾਂਗ ਅਤੇ ਇੰਡੋਨੇਸ਼ੀਆ ਨਾਲ ਦੋ ਦੋ ਫਰੈਂਡਲੀ ਮੈਚ ਖੇਡੇਗੀ। ਪੱਚੀ ਮੈਂਬਰੀ ਟੀਮ ਸ਼ਨੀਵਾਰ ਨੂੰ ਹਾਂਗਕਾਂਗ ਲਈ ਰਵਾਨਾ ਹੋਈ ਅਤੇ 21 ਅਤੇ 23 ਜਨਵਰੀ ਨੂੰ ਦੋ ਫਰੈਂਡਲੀ ਮੈਚ ਖੇਡੇਗੀ।
ਟੀਮ ਇਸ ਤੋਂ ਬਾਅਦ ਇੰਡੋਨੇਸ਼ੀਆ ਪਹੁੰਚੇਗੀ ਜਿਥੇ ਉਹ 27 ਅਤੇ 30 ਜਨਵਰੀ ਨੂੰ ਦੋ ਮੁਕਾਬਲੇ ਖੇਡੇਗੀ। ਮੁੱਖ ਕੋਚ ਮੇਮੋਲ ਰਾਕੀ ਨੇ ਕਿਹਾ ਕਿ ਦੂਜੇ ਦੌਰ ਦੇ ਕੁਆਲੀਫਾਈ ਲਈ ਟੀਮ ਨੂੰ ਮੁਸ਼ਕਲ ਟੀਮਾਂ ਨਾਲ ਖੇਡਣਾ ਹੋਵੇਗਾ। ਜੋ ਟੀਮ ਦੇ ਵਿਕਾਸ ਲਈ ਮਦਦਗਾਰ ਸਾਬਤ ਹੋਵੇਗੀ।
ਉਨ੍ਹਾਂ ਕਿਹਾ ਕਿ ਓਲੰਪਿਕ ਕੁਆਲੀਫਾਇਰ ਸਾਡੇ ਲਈ ਪ੍ਰੀਖਿਆ ਅਤੇ ਚੁਣੌਤੀ ਹੋਣਗੇ। ਅਸੀਂ ਇਤਿਹਾਸ ਰਚਣ ਦੀ ਤਿਆਰੀ ’ਚ ਜੁਟੇ ਹਨ। ਤੋਕੀਓ ਓਲੰਪਿਕ ਕੁਆਲੀਫਾਇਰ ਦਾ ਦੂਜਾ ਦੌਰ ਇਕ ਤੋਂ ਨੌਂ ਅਪਰੈਲ ਨੂੰ ਹੋਵੇਗਾ ਜਿਸ ਲਈ ਅਜੇ ਡਰਾਅ ਨਹੀਂ ਹੋਇਆ ਹੈ।
ਟੀਮ ਇਸ ਤਰ੍ਹਾਂ ਹੈ: ਅਦਿਤੀ ਚੌਹਾਨ, ਐਮ ਲਿੰਥੋਗਾਂਬੀ ਦੇਵੀ, ਸੋਵਮਿਆ ਨਾਰਾਇਸੈਮੀ, ਸ਼ੇ੍ਆ ਹੁੱਡਾ, ਆਸ਼ਾ ਲਤਾ ਦੇਵੀ, ਜਬਾਮਣੀ ਟੁਡੂ, ਦਲਿਮਾ ਛਿੱਬਰ, ਲਾਕੋ ਫੁਟੀ, ਮਿਸ਼ੇਲ ਕਾਸਟਾਨਹਾ, ਪਾਲੋ ਕੋਲੇ, ਸੰਗੀਤਾ ਬਾਸਫੋਰ, ਸੰਜੂ ਯਾਦਵ, ਸੁਮਿਤਰਾ ਕਾਮਰਾਜ, ਰੰਜਨਾ ਚਾਨੂ, ਇੰਦੂਮਤੀ ਕਠੀਰੇਸ਼ਨ, ਸੰਜੀਤਾ ਦੇਵੀ, ਮਨੀਸ਼ਾ, ਰੋਜਾ ਦੇਵੀ, ਅੰਜੂ ਤਮਾਂਗ, ਰਤਨਬਾਲਾ ਦੇਵੀ, ਪਿਆਰੀ ਖ਼ਾਕਾ, ਦਾਂਗਮੇਈ ਗੇ੍ਸ, ਸੰਧਿਆ ਆਰ ਅਤੇ ਮਮਤਾ। -ਪੀਟੀਆਈ