10 ਕ੍ਰੋੜ ਡਾਲਰ ਦੀ ਭੰਗ ਫੜੀ

0
540

ਹਾਂਗਕਾਂਗ(ਪਚਬ): ਇਕ ਪਾਸੇ ਬਹੁਤੇ ਸਰਕਾਰੀ ਤੰਤਰ ਕਰੋਨਾ ਨੂੰ ਰੋਕਣ ਵਿਚ ਲੱਗੇ ਹੋਏ ਹਨ ਤੇ ਇਸੇ ਦੌਰਾਨ ਕੁਝ ਅਪਰਾਧੀ ਵਿਰਤੀ ਵਾਲੇ ਲੋਕ ਆਪਣਾ ਕੰਮ ਕਰ ਰਹੇ ਹਨ। ਇਸ ਦੀ ਉਦਾਹਰਣ ਬੀਤੀ ਕੱਲ ਮਿਲੀ ਜਦ ਹਾਂਗਕਾਂਗ ਪੁਲੀਸ ਨੇ 580 ਕਿਲੋ ਭੰਗ ਕੁਆਈ ਚੂੰਗ ਵਿਖੇ ਇਕ ਕਨਟੇਨਟ ਵਿਚੋ ਫੜੀ। ਇਹ ਭੰਗ ਕਨੇਡਾ ਤੋ ਆਈ ਦੱਸੀ ਗਈ ਹੈ। ਇਸ ਸਬੰਧੀ ਪੁਲੀਸ਼ ਨੇ 3 ਵਿਅਕਤੀ ਫੜੈ ਹਨ ਜਿਨਾਂ ਵਿਚੋ ਇੱਕ ਕਨੇਡੀਅਨ ਨਾਗਰਿਕ ਹੈ ਤੇ 2 ਦੂਜੇ ਹਾਂਗਕਾਂਗ ਵਾਸੀ ਹਨ। ਪੁਲੀਸ ਅਨੁਸਾਰ ਪਿਛਲੇ ਪੂਰੇ ਸਾਲ ਦੌਰਾਨ ਸਿਰਫ 402 ਕਿਲੋ ਭੰਗ ਫੜੀ ਸੀ।