ਗੁਰਜੀਤ ਸਿੰਘ ‘ਧਾਲੀਵਾਲ’ ਦੀਆਂ ਆਖਰੀ ਰਸਮਾਂ 15 ਨੂੰ

0
468

ਹਾਂਗਕਾਂਗ(ਪੰਜਾਬੀ ਚੇਤਨਾ): ਇਹ ਖਬਰ ਬੜੀ ਦੁੱਖ ਭਰੀ ਹੈ ਕਿ ਹਾਂਗਕਾਂਗ ਦੇ ਵਿੱਕੀ ਧਾਲ਼ੀਵਾਲ ਦੇ ਵੱਡੇ ਭਰਾਤਾ ਗੁਰਜੀਤ ਸਿੰਘ ‘ਧਾਲੀਵਾਲ’ ( ਰਾਜਾ ਧਾਲੀਵਾਲ) ਸਪੁੱਤਰ ਸੂਬੇਦਾਰ ਗੁਰਚਰਨ ਸਿੰਘ ਧਾਲੀਵਾਲ ਪਿੰਡ ਕੋਟ ਸੁਖੀਆਂ (ਫਰੀਦਕੋਟ) ਸੰਖੇਪ ਬਿਮਾਰੀ ਕਾਰਨ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ। ਉਨਾਂ ਦੀਆਂ ਆਖਰੀ ਰਸਮਾਂ 15 ਜਨਵਰੀ 2021 ਦਿਨ ਸ਼ੁਕਰਵਾਰ ਨੂੰ ਹੋਣਗੀਆਂ। ਸਵੇਰੇ 11.30 ਵਜੇ ਹੁੰਗ ਹੌਮ ਵਿਖੇ ਇਸਨਾਨ ਉਪਰੰਤ ਮਿਰਤਕ ਦੇਹ ਨੂੰ ਖਾਲਸਾ ਦੀਵਾਨ ਹਾਂਗਕਾਂਗ ਵਿਖੇ ਲਿਜਾਇਆ ਜਾਵੇਗਾ। ਇੱਥੇ ਅਰਦਾਸ ਉਪਰੰਤ ਮਿਰਤਕ ਦੇਹ ਨੂੰ ਕਰੀਬ 12.30 ਵਜੇ ਅੰਤਿਮ ਸੰਸਕਾਰ ਲਈ ਛਾਏਵਾਨ ਲਿਜਾਇਆ ਜਾਵੇਗਾ। ਪ੍ਰਮਾਤਮਾ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।
ਨੋਟ: ਪਰਿਵਾਰ ਨਾਲ ਫੋਨ ਨੰਬਰ +852 6620 4041 ਤੇ ਸੰਪਰਕ ਕੀਤਾ ਜਾ ਸਕਦਾ ਹੈ।