ਹਾਂਗਕਾਂਗ ਵਿੱਚ 13 ਨਵੇਂ ਕੋਰਵਿਡ19 ਕੇਸ

0
719

ਹਾਂਗਕਾਂਗ(ਪਚਬ): ਹਾਂਗਕਾਂਗ ਸਿਹਤ ਵਿਭਾਗ ਦੀ ਰੋਜ਼ਾਨਾ ਪ੍ਰੈਸ ਮੀਟੰਗ ਦੌਰਾਨ ਦੱਸਿਆ ਗਿਆ ਕਿ ਪਿਛਲੇ 24 ਘੰਟੇ ਦੌਰਾਨ ਕੋਵਿਡ19 ਦੇ 13 ਨਵੇਨ ਕੇਸ ਸਾਹਮਣੇ ਆਏ ਹਨ।ਇਸ ਤਰਾ ਹਾਂਗਕਾਂਗ ਵਿਚ ਬਿਮਾਰੀ ਤੋਂ ਪੀੜਤ ਲੋਕਾਂ ਦੀ ਕੁਲ ਗਿਣਤੀ 974 ਹੋ ਗਈ ਹੈ। ਨਵੇਂ ਸਾਹਮਣੇ ਆਏ ਕੇਸਾਂ ਵਿਚ 10 ਉਹ ਲੋਕ ਹਨ ਜੋ ਹਾਂਗਕਾਂਗ ਵਿਚ ਬਾਹਰ ਤੋਂ ਆਏ ਜਦ ਕਿ ਬਾਕੀ 3 ਕੇਸ ਲੋਕਲ ਹਨ। ਇਸੇ ਦੌਰਾਨ ਕੈਫੇ-ਡੀ-ਕੋਰਿਲ ਰੈਸਟੋਰੈਟ ਚੈਨ ਵੱਲੋ ਆਪਣੇ ਗੁਰੱਪ ਦੇ ਰੈਸਟੋਰੈਟਾਂ ਵਿਚ ਸ਼ਾਮ ਨੂੰ ਉਥੈ ਬੈਠ ਕੇ ਖਾਣਾ ਖਾਣ ਦੀ ਖੁੱਲ ਕੱਲ ਸ਼ਾਮ (10.4.2020) 6.30 ਵਜੇ ਤੋ ਦੇ ਰਹੇ ਹਨ ਜਦ ਕਿ ਮੈਡਲੋਨਲਜ਼ ਨੇ ਇਹ ਛੂਟ ਬੀਤੇ ਕੱਲ ਤੋਂ ਦੇ ਦਿੱਤੀ ਹੈ।

ਇਸ ਮਾੜੈ ਸਮੇ ਵਿਚ ਏਅਰ ਲਾਇਨ ਕੰਪਨੀਆਂ ਨੂੰ ਰਾਹਤ ਦੇਣ ਲਈ ਏਅਰ ਪੋਰਟ ਅਥਾਰਟੀ ਵੱਲੋ ਹਾਂਗਕਾਂਗ ਦੀਆਂ 4 ਹਵਾਈ ਕੰਪਨੀਆਂ ਤੋਂ 5 ਲੱਖ ਟਿਕਟਾਂ ਖਰੀਦਣ ਦਾ ਐਲਾਨ ਕੀਤਾ ਹੈ ਜੋ ਬਾਅਦ ਵਿਚ ਹਾਂਗਕਾਂਗ ਵਾਸੀਆਂ ਅਤੇ ਬਾਹਰ ਤੋ ਆਉਣ ਵਾਲੇ ਸੈਲਾਨੀਆਂ ਨੂੰ ਮੁਫਤ ਵੰਡੀਆਂ ਜਾਣਗੀਆਂ।