ਚਿੱਟੇ ਦੇ ਵਿਰੋਧ ਵਿਚ ਕਾਲਾ ਐਤਵਾਰ

0
682

ਹਾਂਗਕਾਂਗ(ਪਚਬ):ਪਿਛਲੇ ਦਿਨੀਂ ਪੰਜਾਬ ਚ ਚੱਲੀ ਲਹਿਰ ” ਚਿੱਟੇ ਵਿਰੁੱਧ ਕਾਲਾ ਹਫਤਾ ” ਜੋ ਅੱਜ ਤੱਕ ਦੇ ਹੋਈ ਸਾਰੇ ਹੋਏ ਅੰਦੋਲਨਾਂ ਚ ਕਾਮਯਾਬ ਰਿਹਾ, ਨਿਰਵਿਘਨ ਹੀ ਲੋਕਾਂ ਨੇ ਬਿਨਾਂ ਕਿਸੇ ਲੀਡਰ ਦੇ ਆਪਣੀ ਜਿੰਮੇਵਾਰੀ ਨਾਲ ਯੋਗਦਾਨ ਪਾਇਆ, ਜੋ ਜਾਗ੍ਰਤੀ ਲਿਆਉਣ ਚ ਵੀ ਸਹਾਈ ਹੋਇਆ, ਇਹ ਪਹਿਲਾ ਅੰਦੋਲਨ ਸੀ, ਜੋ ਸਰਕਾਰ ਨੂੰ ਪਹਿਲੇ ਦਿਨ ਟੇਬਲ ਤੇ ਆਉਣ ਲਈ ਮਜਬੂਰ ਕਰ ਗਿਆ, ਨਹੀਂ ਪਹਿਲਾ ਸਰਕਾਰ ਹਰੇਕ ਅੰਦੋਲਨ ਨੂੰ ਦਬਾਉਣ, ਫਿਰ ਲੀਡਰਾਂ ਨੂੰ ਲਾਲਚ ਬੱਸ ਮਨਾਉਣ ਦੀ ਕੋਸ਼ਿਸ਼ ਕਰਦੀਆਂ, ਜਦੋ ਕੋਈ ਵਾਹ ਨਾ ਚੱਲੇ ਤਾਂ ਟੇਬਲ ਤੇ ਗੱਲਬਾਤ ਆਉਂਦੀਆਂ ਹਨ, ਇਸ ਅੰਦੋਲਨ ਚ ਸਰਕਾਰ ਨੂੰ ਲੀਡਰ ਨਹੀਂ ਲੱਭਿਆ, ਸੋ ਸਰਕਾਰ ਨੂੰ ਇਸ ਨਵੇਕਲੇ ਅੰਦੋਲਨ ਅੱਗੇ ਗੋਡੇ ਟੇਕਣੇ ਪਏ। ਆਓ ਜੇ ਅਸੀਂ ਚਾਹੁੰਦੇ “ਸਾਡਾ ਪੰਜਾਬ ਵਸਦਾ ਰਹੇ” ਤੇ ਸਾਡਾ ਆਉਣ ਉਥੇ ਬਣਿਆ ਰਹੇ, ਆਪਣੇ ਪੰਜਾਬ ਲਈ ਧੜਕਦੇ ਦਿਲਾਂ ਨਾਲ ਇਸ ਸਮਾਰੋਹ ” ਚਿੱਟੇ ਵਿਰੁੱਧ ਕਾਲੇ ਐਤਵਾਰ ” ਚ ਸ਼ਮੂਲੀਅਤ ਕਰੀਏ।