ਗੁਰਦੁਆਰਾ ਖ਼ਾਲਸਾ ਦੀਵਾਨ ਵਲੋਂ ਵਿਸਾਖੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਸਬੰਧੀ ਧਾਰਮਿਕ ਮੁਕਾਬਲੇ

0
554

ਹਾਂਗਕਾਂਗ (ਜੰਗ ਬਹਾਦਰ ਸਿੰਘ)-ਹਾਂਗਕਾਂਗ ਦੀਆਂ ਸੰਗਤਾਂ ਵਲੋਂ ਗੁਰਦੁਆਰਾ ਖ਼ਾਲਸਾ ਦੀਵਾਨ ਦੀ ਅਗਵਾਈ ਵਿਚ ਵਿਸਾਖੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਸਬੰਧੀ ਬੱਚਿਆਂ ਦੇ ਧਾਰਮਿਕ ਕਵਿਤਾ, ਕੀਰਤਨ, ਲੈਕਚਰ ਅਤੇ ਸਾਖੀ ਮੁਕਾਬਲੇ ਕਰਵਾਏ ਜਾ ਰਹੇ ਹਨ | ਪ੍ਰਬੰਧਕਾਂ ਵਲੋਂ ਸੰਗਤ ਨੂੰ ਅਪੀਲ ਕੀਤੀ ਗਈ ਹੈ ਕਿ ਬੱਚੇ 13 ਅਪ੍ਰੈਲ ਤੱਕ ਆਪਣੀਆਂ ਧਾਰਮਿਕ ਪੇਸ਼ਕਾਰੀਆਂ ਆਨਲਾਈਨ ਵੀਡੀਓ ਬਣਾ ਕੇ ਖ਼ਾਲਸਾ ਸਾਜਨਾ ਦਿਵਸ (ਵਿਸਾਖੀ) ਸਬੰਧੀ ਭੇਜਣ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਕਰਵਾਏ ਆਨਲਾਈਨ ਮੁਕਾਬਲਿਆਂ ਵਿਚ ਜੇਤੂ ਅਤੇ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਇਨਾਮਾਂ ਦੀ ਵੰਡ ਵੀ ਕੀਤੀ ਗਈ | ਇਸ ਮੌਕੇ ਹੈੱਡ ਗ੍ਰੰਥੀ ਖ਼ਾਲਸਾ ਦੀਵਾਨ ਗਿਆਨੀ ਦਲਜੀਤ ਸਿੰਘ, ਪ੍ਰਧਾਨ ਸੁੱਖਾ ਸਿੰਘ ਗਿੱਲ, ਬੋਰਡ ਮੈਂਬਰ ਬਲਜੀਤ ਸਿੰਘ ਚੋਹਲਾ ਸਾਹਿਬ, ਕਨਵੀਨਰ ਬਿੰਲਡਿੰਗ ਕਮੇਟੀ ਗੁਰਦੇਵ ਸਿੰਘ ਗਾਲਬ, ਸਕੱਤਰ ਜੁਗਰਾਜ ਸਿੰਘ, ਖ਼ਜ਼ਾਨਚੀ ਮਨਦੀਪ ਸਿੰਘ, ਐਡੀਟਰ ਮਲਕੀਤ ਸਿੰਘ ਝਾਮਕੇ, ਗੁਲਬੀਰ ਸਿੰਘ ਬਤਰਾ, ਅਵਤਾਰ ਸਿੰਘ ਪਟਿਆਲਾ, ਬਲਜੀਤ ਸਿੰਘ, ਸ਼ਰਨਜੀਤ ਸਿੰਘ, ਬਲਵਿੰਦਰ ਸਿੰਘ ਕੋਟਲਾ ਸਮੇਤ ਹੋਰ ਪਤਵੰਤੇ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ |