ਬੀਜਿੰਗ ਤੋ ਮਦਦ ਮੰਗੀ ਜਾ ਸਕਦੀ ਹੈ ਜੇ ਹਲਾਤ ਜ਼ਿਆਦਾ ਖਰਾਬ ਹੁੰਦੇ ਹਨ:ਹਾਂਗਕਾਂਗ ਮੁੱਖੀ

0
720

ਹਾਂਗਕਾਂਗ(ਪਚਬ): ਹਾਂਗਕਾਂਗ ਮੁੱਖੀ ਕੈਰੀ ਲੈਮ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਪਸ਼ਟ ਕੀਤਾ ਕਿ ਜੇ ਹਾਂਗਕਾਂਗ ਵਿਚ ਅਮਨ ਕਾਨੂੰਨ ਦੇ ਹਲਾਤ ਜਿਆਦਾ ਖਬਾਰ ਹੁੰਦੇ ਹਨ ਤਾਂ ਚੀਨ ਦੀ ਕੇਂਦਰੀ ਸਰਕਾਰ ਤੋਂ ਮਦਦ ਲਈ ਜਾ ਸਕਦੀ ਪਰ ਨਾਲ ਹੀ ਉਨਾਂ ਇਹ ਵੀ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਹਾਂਗਕਾਂਗ ਪ੍ਰਸ਼ਾਸਨ ਹਾਲਤਾਂ ਨੂੰ ਕਾਬੂ ਕਰ ਸਕਦਾ ਹੈ। ਉਨਾਂ ਇਹ ਵੀ ਕਿਹਾ ਕਿ ਐਮਰਜ਼ੇਸੀ ਕਾਨੂੰਨ ਦੀ ਹੋਰ ਕਿਸੇ ਤਰਾਂ ਦੇ ਨਵੇਂ ਕਾਨੂੰਨ ਲਈ ਨਹੀਂ ਕੀਤੀ ਜਾਵੇਗੀ। ਉਨਾਂ ਨੇ ਇਹ ਵੀ ਸਕੇਤ ਦਿਤਾ ਕਿ ਇਟਰਨੈਂਟ ਆਦਿ ਤੇ ਪਾਬੰਦੀ ਲਾਉਣ ਤੋਂ ਪਹਿਲਾਂ ਹਲਾਤਾਂ ਦੀ ਪੂਰੀ ਤਰਾਂ ਪੜਤਾਲ ਕੀਤੇ ਜਾਵੇਗੀ।ਮੀਡੀਆ ਦੇ ਇਕ ਸਵਾਲ ਜੇ ਜਵਾਬ ਵਿਚ ਕਿਹਾ ਕਿ ਇਹ ਕਹਿਣਾ ਜਲਦਬਾਜੀ ਹੋਵੇਗੀ ਕਿ ਫੇਸ ਮਾਸਕ ਤੇ ਪਾਬੰਦੀ ਦਾ ਕੋਈ ਅਸਰ ਨਹੀ ਹੋ ਰਿਹਾ।ਮੀਡੀਆ ਵੱਲੋਂ ਸ਼ਕਾਇਤ ਕੀਤੀ ਗਈ ਕਿ ਪੁਲੀਸ਼ ਨੇ ਉਨਾਂ ਨੂੰ ਉਸ ਸਮੇਂ ਮਾਸਕ ਉਤਾਰਨ ਲਈ ਕਿਹਾ ਗਿਆ ਜਦ ਪੁਲੀਸ਼ ਨੇ ਅੱਥਰੂ ਗੈਸ ਛੱਡੀ ਸੀ। ਇਸ ਸਬੰਧੀ ਹਾਂਗਕਾਂਗ ਮੁੱਖੀ ਕੈਰੀ ਲੈਮ ਨੇ ਕਿ ਉਹ ਸਬੰਧਤ ਵਿਭਾਗ ਨੂੰ ਇਸ ਸਬੰਧੀ ਖਿਆਲ ਰੱਖਣ ਲਈ ਕਹਿਣਗੇ ਤਾਂ ਕਿ ਮੀਡੀਆ ਆਪਣਾ ਕੰਮ ਕਰ ਸਕੇ ਅਤੇ ਪੁਲੀਸ਼ ਨੂੰ ਵੀ ਆਪਣੇ ਕੰਮ ਵਿਚ ਕੋਈ ਰੁਕਾਵਟ ਨਾ ਹੋਵੇ।