ਨੌਕਰੀਆਂ ਬਚਾਉਣ ਲਈ ਹਾਂਗਕਾਂਗ ਸਰਕਾਰ ਦਾ ਵੱਡਾ ਐਲਾਨ

0
1185

ਹਾਂਗਕਾਂਗ(ਪਚਬ): ਕਰੋਨਾ ਦੇ ਚਲਦਿਆ ਬਹੁਤ ਸਾਰੇ ਵਿਉਪਾਰਾਂ ਤੇ ਇਸ ਦਾ ਅਸਰ ਪੈ ਰਿਹਾ ਹੈ। ਇਸ ਕਾਰਨ ਲੋਕਾਂ ਦੀਆਂ ਨੌਕਰੀਆਂ ਜਾ ਰਹੀਆਂ ਹਨ। ਇਸ ਕੰਮ ਨੂੰ ਰੋਕਣ ਲਈ ਹਾਂਗਕਾਂਗ ਸਰਕਾਰ ਨੇ ਇੱਕ ਵੱਡਾ ਐਲਾਨ ਕੀਤਾ ਹੈ। ਇਸ ਤਹਿਤ ਸਭ ਵਿਉਪਾਰਕ ਅਦਾਰਿਆ ਨੂੰ ਅਪਾਣੇ ਕਾਮਿਆ ਦੀ ਤਨਖਾਹ ਦਾ ਅੱਧਾ ਹਿੱਸਾ ਦਿਤਾ ਜਾਵੇਗਾ ਜਿਸ ਦੀ ਹੱਦ 9000 ਡਾਲਰ ਤੱਕ ਹੈ ਅਤੇ ਇਹ ਮਦਦ 6 ਮਹੀਨੇ ਲਈ ਹੋਵੇਗੀ। ਇਸ ਦਾ ਭਾਵ ਇਹ ਹੈ ਕਿ ਜੋ ਕੰਪਨੀਆਂ ਵਿਉਪਾਰ ਘਟਣ ਕਾਰਨ ਆਪਣੇ ਸਟਾਫ ਵਿਚ ਕਮੀ ਕਰਨ ਬਾਰੇ ਸੋਚ ਰਹੀਆਂ ਸਨ ਉਨਾਂ ਲਈ ਇਕ ਵੱਡੀ ਰਾਹਤ ਹੈ। ਇਸ ਤੋਂ ਇਲਾਵਾ ਉਹ ਲੋਕ ਜੋ ਆਪਣਾ ਵਿਉਪਾਰ ਆਪ ਹੀ ਕਰਦੇ ਹਨ, ਉਨਾਂ ਦੀ ਮਦਦ ਦਾ ਵੀ ਐਲਾਨ ਕੀਤਾ ਗਿਆ ਹੈ। ਇਸ ਕੰਮ ਲਈ ਸਰਕਾਰ ਨੇ ਕੁਲ 173 ਬਿਲ਼ੀਅਨ ਡਾਲਰ ਦੀ ਰਕਮ ਰੱਖੀ ਗਈ ਹੈ।ਪ੍ਰੈਸ਼ ਮਿਲਣੀ ਦੌਰਾਨ ਹਾਂਗਕਾਂਗ ਮੁੱਖੀ ਕੈਰੀ ਲੈਮ ਨੇ ਇਹ ਵੀ ਦੱਸਿਆ ਕਿ ਸਰਕਾਰ 30 ਹਜਾਰ ਨੌਕਰੀਆਂ ਕੱਢ ਰਹੀ ਹੈ ਜੋ ਕਿ ਇਕ ਸਾਲ ਲਈ ਹੋਣਗੀਆਂ ਤੇ ਸਿਵਲ ਸਰਵਿਸ ਵਿਚ ਵੀ 10 ਹਾਜਾਰ ਹੋਰ ਲੋਕਾਂ ਨੂੰ ਕੰਮ ਦਿਤਾ ਜਾਵੇਗਾ। ਇਸੇ ਦੌਰਨਾ ਕੱਲ ਹੀ ਹਾਂਗਕਾਂਗ ਮੁੱਖੀ ਨੇ 10% ਘੱਟ ਤਨਖਾਹ ਲੈਣਾ ਮਨਜੂਰ ਕਰ ਲਿਆ ਹੈ। ਕੱਲ ਹੀ ਇਹ ਵੀ ਐੈਲਾਨ ਕੀਤਾ ਗਿਆ ਕਿ ਐਮ ਟੀ ਆਰ ਆਪਣੇ ਕਿਰਾਏ 20% ਘੱਟ ਕਰ ਰਹੀ ਹੈ ਜੋ ਕਿ ਜੁਲਾਈ ਤੋ ਸੁਰੂ ਹੋਵੇਗਾ ਤੇ ਇਹ ਰਾਹਤ 6 ਮਹੀਨੇ ਲਈ ਹੋਵੇਗੀ। ਇਸ ਕਾਰਨ ਐਮ ਟੀ ਆਰ ਨੂੰ ਹੋਣ ਵਾਲੇ ਘਾਟੇ ਦੀ ਅੱਧੀ ਰਾਸ਼ੀ ਸਰਕਾਰ ਦੇਵੇਗੀ।