ਖਾਲਸਾ ਦੀਵਾਨ ਵਿਖੇ ਇਸ ਹਫਤੇ ਕਈ ਅਹਿਮ ਸਮਾਗਮ

0
470

ਹਾਂਗਕਾਂਗ(ਪੰਜਾਬੀ ਚੇਤਨਾ ਬਿਊਰੋ) : ਖਾਲਸਾ ਦੀਵਾਨ ਹਾਂਗਕਾਂਗ ਦੀ ਨਵੀਂ ਇਮਾਰਤ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ ਇਸੇ ਸਬੰਧ ਵਿਚ ਐਤਵਾਰ 25 ਨਵੰਬਰ ਨੂੰ ਇਸ ਨਵੀ ਇਮਾਰਤ ਦੇ ਨੀਂਹ ਪੱਥਰ ਰੱਖਣ ਦੀ ਰਸਮ ਹੋ ਰਹੀ ਹੈ। ਇਸ ਸਬੰਧੀ ਅਖੰਡ ਪਾਠ ਸਾਹਿਬ ਦੀ ਸੂਰੂਆਤ 23 ਨਵੰਬਰ ਨੂੰ ਹੋਵੇਗੀ ਤੇ ਭੋਗ 25 ਨਵੰਬਰ ਨੂੰ ਪਾਏ ਜਾਣਗੇ ਜਿਸ ਤੋ ਬਾਅਦ ਨੀਂਹ ਪੱਥਰ ਰੱਖਿਆ ਜਾਵੇ। ਇਸ ਸਮਾਗਮ ਵਿਚ ਸਾਮਲ ਹੋਣ ਲਈ ਸ਼੍ਰੀ ਅਮ੍ਰਤਿਸਾਰ ਸਾਹਿਬ ਤੋਂ 5 ਪਿਆਰੇ ਵਿਸ਼ੇਸ ਤੌਰ ਤੇ ਆ ਰਹੇ ਹਨ। ਇਸ ਤੋ ਇਲਾਵਾ ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਰੈਣ ਸਬਾਈ ਕੀਰਤਨ 22 ਦੀ ਰਾਤ ਨੂੰ ਹੋਵੇਗਾ। ਇਸ ਤੋਂ ਇਲਾਵਾ ਪ੍ਰਕਾਸ਼ ਪੁਰਬ ਸਬੰਧੀ ਖੁਨਦਾਨ ਕੈਂਪ ਲਾਇਆ ਜਾ ਰਿਹਾ ਹੈ ਜੋ ਕਿ 18 ਅਤੇ 25 ਨਵੰਬਰ ਨੂੰ ਹੈ।ਸਮੂੰਹ ਸੰਗਤਾਂ ਨੂੰ ਇਨਾਂ ਸਮਾਗਮਾਂ ਵਿਚ ਹਾਜ਼ਰੀ ਭਰ ਕੇ ਗੂਰੂ ਦੀਆਂ ਖੁਸ਼ੀਆਂ ਪ੍ਰਪਤ ਕਰਨ ਦੀ ਬੇਨਤੀ ਪ੍ਰਬੰਧਕਾਂ ਵੱਲੋ ਕੀਤੀ ਗਈ ਹੈ।ਇਸੇ ਸਬੰਧ ਵਿਚ 22-25 ਨਵੰਬਰ ਨੂੰ ਕਥਾ ਸਮਾਗਮ ਵੀ ਹੋ ਰਿਹਾ, ਜਿਸ ਵਿਚ ਸ੍ਰੀ ਹਰਿਮੰਦਰ ਸਾਹਿਬ ਦੇ ਹੈਂਡ ਗਰੰਥੀ ਗਿਆਨੀ ਜਗਤਾਰ ਸਿੰਘ ਜੀ ਵਿਸ਼ੇਸ ਤੌਰ ਤੇ ਸ਼ਾਮਲ ਹੋਣ ਲਈ ਆ ਰਹੇ ਹਨ।