ਬਿਊਟੀਪਾਰਲਰ ਅਤੇ ਮਸਾਜ਼ ਪਾਰਲਰ ਵੀ 14 ਦਿਨਾਂ ਲਈ ਬੰਦ

0
513

ਹਾਂਗਕਾਂਗ (ਪਚਬ):-ਹਾਂਗਕਾਂਗ ਸਰਕਾਰ ਦੇ ਤਾਜ਼ਾ ਹੁਕਮਾਂ ਅਨੁਸਾਰ ਸਭ ਬਿਊਟੀਪਾਰਲਰ ਅਤੇ ਮਸਾਜ਼ ਪਾਰਲਰ 14 ਦਿਨਾਂ ਲਈ ਬੰਦ ਰੱਖੇ ਜਾਣ, ਤੇ ਇਹ ਹੁਕਮ 23 ਐਪ੍ਰਲ ਤੱਕ ਜਾਰੀ ਰਹਿਣਗੇ। ਇਸੇ ਦੌਰਾਨ 4 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਤੇ ਲੱਗੀ ਪਾਬੰਦੀ ਵੀ ਹੁਣ 23 ਐਪ੍ਰਲ ਤੱਕ ਜਾਰੀ ਰਹੇਗੀ।ਯਾਦ ਰਹੇ ਪੱਬ,ਬਾਰ,ਸਿਨਮਾ ਘਰ,ਕਾਰੋਕੀ, ਮਾਂਯੁਨਗ ਪਾਰਲਰ ਅਤੇ ਨਾਇਟ ਕਲੱਬ ਪਹਿਲਾਂ ਹੀ ਬੰਦ ਕੀਤੇ ਜਾ ਚੁਕੇ ਹਨ। ਇਹ ਕਦਮ ਕੋਰਨਾ ਦੇ ਹਾਂਗਕਾਂਗ ਵਿਚੋਂ ਹੋਣ ਵਾਲੇ ਕੇਸਾਂ ਕਾਰਨ ਕੀਤਾ ਗਿਆ ਹੈ। ਸਰਕਾਰ ਨੇ ਇਹ ਵੀ ਚੇਤਾਵਨੀ ਦਿੱਤੀ ਗਈ ਹੈ ਕਿ ਕਾਨੂੰਨ ਦੀ ਉਲੰਘਣਾ ਕਰਨ ਵਾਲਿਆ ਤੇ ਸਖਤੀ ਕੀਤੀ ਜਾਵੇਗੀ।