ਘੱਟ ਗਿਣਤੀ ਭਾਈਚਾਰੇ ਵਲੋਂ ਹਾਂਗਕਾਂਗ ਵਿਧਾਨ ਸਭਾ ਦਾ ਦੌਰਾ

0
388

ਹਾਂਗਕਾਂਗ (ਜੰਗ ਬਹਾਦਰ ਸਿੰਘ)-ਹਾਂਗਕਾਂਗ ਵਿਚ ਘੱਟ ਗਿਣਤੀ ਭਾਈਚਾਰੇ ਦੀ ਭਲਾਈ ਲਈ ਕਾਰਜਸ਼ੀਲ ਸੰਸਥਾ ‘ਕੇਅਰਿੰਗ ਫਾਰ ਐਥਨਿਕ ਮਾਇਨਾਰਟੀ’ ਦੇ ਉਪਰਾਲੇ ਸਦਕਾ ਹਾਂਗਕਾਂਗ ਵਸਦੇ ਘੱਟ ਗਿਣਤੀ ਭਾਈਚਾਰੇ ਦੇ ਗਰੁੱਪ ਵਲੋਂ ਹਾਂਗਕਾਂਗ ਵਿਧਾਨ ਸਭਾ ਦਾ ਦੌਰਾ ਕੀਤਾ ਗਿਆ | ਉਪਰੋਕਤ ਸੰਸਥਾ ਦੇ ਸੰਸਥਾਪਕ ਤੇ ਨਿਰਦੇਸ਼ਕ ਜਨਰਲ ਬਲਜਿੰਦਰ ਸਿੰਘ ਪੱਟੀ ਵਲੋਂ ਲੈਜਿਸਲੇਟਿਵ ਕੌਾਸਲਰ ਐਾਡ ਚੇਅਰਮੈਨ ਸਬ ਕਮੇਟੀ ਆਫ਼ ਮੈਥਨਿਕ ਕਲਾਇਮਾਇਨਾਰਟੀ ਹੌਨ ਪੌਲ ਨਾਲ ਘੱਟ ਗਿਣਤੀ ਭਾਈਚਾਰੇ ਨੂੰ ਹਾਂਗਕਾਂਗ ਵਿਚ ਚੀਨੀ ਭਾਸ਼ਾ ਕਾਰਨ ਨੌਕਰੀਆਂ ਦੀ ਸਮੱਸਿਆ, ਸਕੂਲਾਂ ਵਿਚ ਚੀਨੀ ਭਾਸ਼ਾ ਸਿਖਾਉਣ ਸਬੰਧੀ ਮੁਸ਼ਕਿਲ ਅਤੇ ਨੌਕਰੀਆਂ ਦੌਰਾਨ ਚੀਨੀ ਬੋਲਣ ਵਾਲਿਆਂ ਨੂੰ ਲਿਖਣ ਤੋਂ ਛੋਟ ਦੇਣ ਸਬੰਧੀ ਵਿਚਾਰਾਂ ਕੀਤੀਆਂ ਗਈਆਂ | ਵਿਧਾਨਿਕ ਕੌਾਸਲਰ ਵਲੋਂ ਘੱਟ ਗਿਣਤੀ ਨਾਲ ਸਬੰਧਿਤ ਇਨ੍ਹਾਂ ਸੰਜੀਦਾ ਮਸਲਿਆਂ ਦੇ ਹੱਲ ਲਈ ਸੁਣਵਾਈ ਦਾ ਭਰੋਸਾ ਦਿੱਤਾ ਗਿਆ | ਇਸ ਮੌਕੇ ਘੱਟ ਗਿਣਤੀ ਗਰੁੱਪ ਦੇ ਮੈਂਬਰਾਂ ਨੂੰ ਹਾਂਗਕਾਂਗ ਵਿਧਾਨ ਸਭਾ ਦਾ ਹਾਲ, ਸਮੁੱਚੀ ਕਾਰਜਸ਼ੈਲੀ, ਪੁਰਾਤਨ ਇਤਿਹਾਸ ਨਾਲ ਸਬੰਧਿਤ ਤਸਵੀਰਾਂ ਅਤੇ 1884 ਵਿਚ ਬਰਤਾਨੀਆ ਸਰਕਾਰ ਅਧੀਨ ਪਾਸ ਕੀਤੇ ਗਏ ਵਿਧਾਨ ਨਾਲ ਸਬੰਧਿਤ ਕਾਗਜ਼ਾਤ ਵਿਖਾਉਂਦਿਆਂ ਹਾਂਗਕਾਂਗ ਵਿਧਾਨ ਸਭਾ ਬਾਰੇ ਵਿਸ਼ੇਸ਼ ਜਾਣਕਾਰੀਆਂ ਸਾਂਝੀਆਂ ਕੀਤੀਆਂ ਗਈਆਂ | ਇਸ ਮੌਕੇ ਭਾਰਤੀ ਭਾਈਚਾਰੇ ਵਲੋਂ ਗੁਰਨਾਮ ਸਿੰਘ ਮੱਦਰ, ਹਰਦੀਪ ਕੌਰ, ਥਾਈ ਵੋਮੈਨ ਐਸੋਸੀਏਸ਼ਨ ਦੇ ਮੈਂਬਰ, ਪਾਕਿਸਤਾਨ ਐਸੋਸੀਏਸ਼ਨ, ਟੋਟਲ ਕੁਆਲਿਟੀ ਪੇਰੇਨਟਿੰਗ ਇੰਸਟੀਚਿਊਟ ਦੇ ਡਾਇਰੈਕਟਰ ਜਨਰਲ ਸਟੇਫ਼ਿਨ ਕਾਈ ਸਮੇਤ ਬਹੁਤ ਸਾਰੇ ਘੱਟ ਗਿਣਤੀ ਭਾਈਚਾਰੇ ਦੇ ਮੈਂਬਰ ਮੌਜੂਦ ਸਨ |