ਨਹੀਂ ਰਹੇ ਕਵੀਸ਼ਰ ਸੰਤੋਖ ਸਿੰਘ ਜੀ

0
846

ਹਾਂਗਕਾਂਗ(ਪਚਬ): ਹਾਂਗਕਾਂਗ ਦੀ ਹਰਮਨ ਪਿਆਰੀ ਸਖਸ਼ੀਅਤ ਸਰਦਾਰ ਸੰਤੋਖ ਸਿੰਘ ਜੀ ਨਹੀਂ ਰਹੇ। ‘ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ’ ਅਨੁਸਾਰ ਸੰਤੋਖ ਸਿੰਘ ਕਵੀਸ਼ਰ ਮਿਤੀ 7-5-2021 ਨੂੰ ਗੁਰੂ ਚਰਨਾ ਵਿੱਚ ਜਾ ਬਰਾਜੇ । ਉਹਨਾਂ ਆਪਣਾ ਆਖਰੀ ਸਾਹ ਪੰਜਾਬ ਵਿਚ ਲਿਆ।ਉਹਨਾਂ ਦਾ ਜਨਮ 23-9-1940 ਨੂੰ ਹੋਇਆ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਬਹੁਤ ਸਾਰਾ ਸਮਾ ਹਾਂਗਕਾਂਗ ਵਿੱਚ ਗੁਜ਼ਾਰਿਆ। ਉਹਨਾਂ ਦੀਆ ਗਾਈਆਂ ਕਵਿਤਾਵਾਂ ਨੂੰ ਲੋਕ ਬੜੇ ਪਿਆਰ ਨਾਲ ਸੁਣਦੇ ਹਨ । ਉਹਨਾਂ ਨਮਿਰਤ ਪਾਠ ਦਾ ਭੋਗ ਮਿਤੀ 16-5-2021 ਨੂੰ ਦਿਨ ਐਤਵਾਰ ਪਿੰਡ ਕਾਹਨ ਸਿੰਘ ਵਾਲਾ ਜ਼ਿਲ੍ਹਾ ਮੋਗਾ ਵਿੱਚ ਪਾਇਆ ਜਾਵੇਗਾ ।ਹਾਂਗਕਾਂਗ ਦੇ ਪੰਜਾਬੀ ਭਾਈਚਾਰੇ ਵੱਲੋਂ ਪਰਮਾਤਮਾ ਅੱਗੇ ਅਰਦਾਸ ਹੈ ਕਿ ਉਨਾਂ ਨੂੰ ਆਪਣੇ ਚਰਨਾ ਨਿਵਾਸ ਦੇਵੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਸਖਸ਼ੇ।