ਕਾਬਿਲ ਹਮਲੇ ਚ’ ਭਾਰਤੀ ਯਾਤਰੀ ਵਾਲ ਵਾਲ ਬਚੇ

0
481

ਕਾਬਿਲ : ਅਫਗਾਨਿਸਤਾਨ ਦੀ ਰਾਜਧਾਨੀ ਕਾਬਿਲ ਦੇ ਅੰਤਰਾਸਟਰੀ ਹਵਾਈ ਅੱਡੇ ਤੇ ਹੋਏ ਰਾਕਟ ਹਮਲੇ ਦੌਰਾਨ ਭਾਰਤ ਦੀ ਹਵਾਈ ਕੰਪਨੀ ਸਪਾਇਸ ਜੈਟ ਦਾ ਇੱਕ ਜਹਾਜ ਉਡਾਨ ਲਈ ਤਿਆਰ ਸੀ। ਹਮਲੇ ਤੋ ਬਾਅਦ ਇਸ ਵਿਚ ਸਵਾਰ 180 ਵਿਅਕਤੀਆਂ ਨੂੰ ਜਹਾਜ ਵਿਚੋ ਉਤਾਰ ਕੇ ਸੁੱਰਿਖਤ ਥਾਂ ਤੇ ਭੇਜਿਆ ਗਿਆ। ਹਵਾਈ ਕੰਪਨੀ ਨੇ ਵੀ ਇਸ ਗੱਲ ਦੀ ਪੁਸਟੀ ਕੀਤੀ ਕਿ ਹਮਲੇ ਸਮੇ ਇਸ ਦੀ ਕਾਬਲ-ਦਿੱਲੀ ਉਡਾਨ ਨੰਬਰ ਐਸ ਗੀ 22 ਵਿਚ ਸਭ ਯਾਰਤੀ ਸਵਾਰ ਹੋ ਚੁੱਕੇ ਸਨ ਤੇ ਉਡਾਨ ਪੂਰੀ ਤਰਾਂ ਤਿਆਰ ਸੀ। ਯਾਦ ਰਹੇ ਇਹ ਕੰਪਨੀ ਹਫਤੇ ਵਿਚ 5 ਉਡਾਨਾਂ ਇਸ ਰੂਟ ਤੇ ਭਰਦੀ ਹੈ। ਇਸ ਤੋ ਇਲਾਵਾ ਏਅਰ ਇਡੀਆਂ ਵੀ ਇਸ ਰੂਟ ਤੇ ਸੇਵਾ ਦਿੰਦੀ ਹੈ ਪਰ ਕੱਲ ਉਸ ਦੀ ਫਾਇਟ ਨਹੀਂ ਸੀ। ਕੱਲ ਹੋਏ ਇਸ ਅੱਤਵਾਦੀ ਹਮਲੇ ਦੀ ਜਿਮੇਵਾਰੀ ਤਾਲਿਵਾਨ ਨੇ ਆਪਣੈ ਟਵੀਟਰ ਰਾਹੀ ਲਈ ਹੈ ਅਤੇ ਉਨਾ ਮੰਨਿਆ ਕਿ ਉਨਾਂ ਦਾ ਨਿਸਾਨਾ ਅਮਰੀਕੀ ਸੁਰੱਖਿਆਂ ਸੈਕਟਰੀ ਸੀ।