ਐੱਨ. ਆਰ. ਆਈਜ਼. ਦੀ ਕਮਾਈ ਵਧੀ,

0
243

ਨਵੀਂ ਦਿੱਲੀ— ਪਿਛਲੇ ਕਈ ਚਿਰ ਤੋਂ ਮਜ਼ਬੂਤੀ ਨਾਲ ਚੱਲ ਰਹੀ ਭਾਰਤੀ ਕਰੰਸੀ ਸਤੰਬਰ ‘ਚ ਕਮਜ਼ੋਰ ਹੋਈ ਹੈ। ਡਾਲਰ ਦੇ ਮੁਕਾਬਲੇ ਰੁਪਏ ਦਾ ਮੁੱਲ ਡਿੱਗਣ ਨਾਲ ਜਾਂ ਡਾਲਰ ਮਹਿੰਗਾ ਹੋਣ ਨਾਲ ਪੈਟਰੋਲ ਅਤੇ ਡੀਜ਼ਲ ‘ਤੇ ਵੀ ਅਸਰ ਹੋਵੇਗਾ, ਜਿਸ ਨਾਲ ਕੀਮਤਾਂ ਵਧਣ ਦੇ ਆਸਾਰ ਹਨ। ਉੱਥੇ ਹੀ, ਸੋਨਾ ਇੰਪੋਰਟ ਕਰਨਾ ਵੀ ਮਹਿੰਗਾ ਪਵੇਗਾ। ਹਾਲਾਂਕਿ ਇਸ ਨਾਲ ਐੱਨ. ਆਰ. ਆਈਜ਼. ਨੂੰ ਫਾਇਦਾ ਹੋ ਰਿਹਾ ਹੈ। 1 ਸਤੰਬਰ ਤੋਂ ਬਾਅਦ ਡਾਲਰ ਅਤੇ ਦਿਰਹਮ ਦੀ ਮਜ਼ਬੂਤੀ ਨਾਲ ਐੱਨ. ਆਰ. ਆਈਜ਼. ਨੂੰ ਫਾਇਦਾ ਹੋਇਆ ਹੈ। ਸਤੰਬਰ ਦੀ ਸ਼ੁਰੂਆਤ ‘ਚ ਡਾਲਰ ਦਾ ਮੁੱਲ 64.02 ਰੁਪਏ ਸੀ, ਜੋ 26 ਸਤੰਬਰ ਨੂੰ 65.45 ਰੁਪਏ ‘ਤੇ ਪਹੁੰਚ ਗਿਆ। ਉੱਥੇ ਹੀ, ਇਸ ਤਰ੍ਹਾਂ ਸੰਯੁਕਤ ਅਰਬ ਅਮੀਰਾਤ (ਯੂ. ਏ. ਈ) ਦੀ ਕਰੰਸੀ ਵੀ ਮਜ਼ਬੂਤ ਹੋਈ ਹੈ। 1 ਸਤੰਬਰ 2017 ਨੂੰ ਤਕਰੀਬਨ 17.46 ਰੁਪਏ ‘ਤੇ ਰਿਹਾ ਦਿਰਹਮ, ਹੁਣ ਤਕ ਤਕਰੀਬਨ 17.80 ਰੁਪਏ ‘ਤੇ ਪਹੁੰਚ ਗਿਆ ਹੈ।
26 ਸਤੰਬਰ 2017 ਨੂੰ ਡਾਲਰ ਦੇ ਮੁਕਾਬਲੇ ਭਾਰਤੀ ਰੁਪਿਆ 6 ਮਹੀਨਿਆਂ ਦੇ ਹੇਠਲੇ ਪੱਧਰ ‘ਤੇ ਬੰਦ ਹੋਇਆ ਅਤੇ ਡਾਲਰ ਦੀ ਕੀਮਤ ਕਾਰੋਬਾਰ ਦੌਰਾਨ 65.50 ਰੁਪਏ ਦੇ ਨਜ਼ਦੀਕ ਪਹੁੰਚ ਗਈ। ਅਖੀਰ ‘ਚ ਰੁਪਿਆ 35 ਪੈਸੇ ਕਮਜ਼ੋਰ ਹੋ ਕੇ 65.45 ਦੇ ਪੱਧਰ ‘ਤੇ ਬੰਦ ਹੋਇਆ। ਦਰਅਸਲ, ਸ਼ੇਅਰ ਬਾਜ਼ਾਰਾਂ ‘ਚ ਗਿਰਾਵਟ ਅਤੇ ਡਾਲਰ ‘ਚ ਤੇਜ਼ੀ ਨਾਲ ਰੁਪਏ ‘ਤੇ ਦਬਾਅ ਵਧਿਆ। ਪਿਛਲੇ ਡੇਢ ਮਹੀਨੇ ‘ਚ ਰੁਪਿਆ ਤਕਰੀਬਨ 3 ਫੀਸਦੀ ਕਮਜ਼ੋਰ ਹੋ ਚੁੱਕਾ ਹੈ। ਮੰਗਲਵਾਰ ਨੂੰ ਰੁਪਏ ਦੀ ਸ਼ੁਰੂਆਤ ਵੀ ਕਮਜ਼ੋਰੀ ਨਾਲ ਹੋਈ ਸੀ। ਡਾਲਰ ਦੇ ਮੁਕਾਬਲੇ ਰੁਪਿਆ 14 ਪੈਸੇ ਟੁੱਟ ਕੇ 65.24 ਦੇ ਪੱਧਰ ‘ਤੇ ਖੁੱਲ੍ਹਿਆ ਸੀ। ਉੱਥੇ ਹੀ, ਪਿਛਲੇ ਕਾਰੋਬਾਰੀ ਦਿਨ ਯਾਨੀ ਸੋਮਵਾਰ ਨੂੰ ਰੁਪਏ ‘ਚ ਜ਼ੋਰਦਾਰ ਗਿਰਾਵਟ ਦੇਖਣ ਨੂੰ ਮਿਲੀ ਸੀ। ਡਾਲਰ ਦੇ ਮੁਕਾਬਲੇ ਰੁਪਿਆ ਉਸ ਦਿਨ 31 ਪੈਸੇ ਟੁੱਟ ਕੇ 65.10 ਦੇ ਪੱਧਰ ‘ਤੇ ਬੰਦ ਹੋਇਆ ਸੀ। ਹਾਲਾਂਕਿ ਅੱਜ ਦੇ ਕਾਰੋਬਾਰੀ ਸੈਸ਼ਨ ਯਾਨੀ ਬੁੱਧਵਾਰ ਨੂੰ ਰੁਪਿਆ ਗਿਰਾਵਟ ਤੋਂ ਉਭਰਦੇ ਹੋਏ 9 ਪੈਸੇ ਦੀ ਮਜ਼ਬੂਤੀ ਨਾਲ 65.36 ‘ਤੇ ਖੁੱਲ੍ਹਿਆ ਹੈ।