ਕੈਨੇਡਾ ‘ਚ ਪੋਰਟ ਮੂਡੀ ਨਗਰਪਾਲਿਕਾ ਨੇ ਲਾਇਆ ਕਾਮਾਗਾਟਾਮਾਰੂ ਸਟੋਰੀ ਬੋਰਡ

0
48

ਐਬਟਸਫੋਰਡ : – ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਪੋਰਟ ਮੂਡੀ ਦੀ ਨਗਰਪਾਲਿਕਾ ਨੇ ਝੀਲ ਕੰਢੇ ਸਥਿਤ ਰੋਕੀ ਪੁਆਂਇੰਟ ਪਾਰਕ ਕਾਮਾਗਾਟਾਮਾਰੂ ਜਹਾਜ਼ ਦੇ ਮੁਸਾਫਿਰਾਂ ਦੀ ਯਾਦ ‘ਚ ਇਕ ਸਟੋਰੀ ਬੋਰਡ ਲਾਇਆ ਹੈ | ਇਸ ਸਟੋਰੀ ਬੋਰਡ ਦਾ ਟਾਈਟਲ ‘ਰੀਮੈਂਬਰਿੰਗ ਦੀ ਕਾਮਾਗਾਟਾਮਾਰੂ’ ਰੱਖਿਆ ਹੈ ਤੇ ਹੇਠਾਂ ਕਾਮਾਗਾਟਾਮਾਰੂ ਦੇ ਬਿਰਤਾਂਤ ਦਾ ਇਤਿਹਾਸ ਲਿਖਿਆ ਹੋਇਆ ਹੈ ਤੇ ਇਸ ਤੋਂ ਇਲਾਵਾ ਜਹਾਜ਼ ਤੇ ਮੁਸਾਫਿਰਾਂ ਦੀ ਤਸਵੀਰ ਅਤੇ ਪੋਰਟ ਮੂਡੀ ਦਾ ਕਾਮਾਗਾਟਾਮਾਰੂ ਨਾਲ ਸੰਬੰਧਾਂ ਬਾਰੇ ਵਰਣਨ ਕੀਤਾ ਗਿਆ ਹੈ | ਸਟੋਰੀ ਬੋਰਡ ਲਾਉਣ ਮੌਕੇ ਪੋਰਟ ਮੂਡੀ ਦੀ ਮੇਅਰ ਮੇਘਨ ਲਾਹਟੀ ਨੇ ਕਿਹਾ ਕਿ ਇਸ ਸਟੋਰੀ ਬੋਰਡ ਤੋਂ ਸਾਨੂੰ ਇਹ ਸਿੱਖਣ ਦੀ ਲੋੜ ਹੈ ਕਿ ਨਸਲਵਾਦ ਦੇ ਖ਼ਿਲਾਫ਼ ਸਾਨੂੰ ਸਾਰਿਆਂ ਨੂੰ ਇਕ ਮੁੱਠ ਹੋ ਕੇ ਲੜਨਾ ਪਵੇਗਾ ਤੇ ਚੰਗੇ ਭਵਿੱਖ ਲਈ ਭਾਈਚਾਰਕ ਸਾਂਝ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਪੋਰਟ ਮੂਡੀ ਨੂੰ ਸਿੱਖ ਭਾਈਚਾਰੇ ‘ਤੇ ਹਮੇਸ਼ਾ ਮਾਣ ਰਹੇਗਾ | ਵਰਣਨਯੋਗ ਹੈ ਕਿ ਜਦੋਂ ਕਾਮਾਗਾਟਾਮਾਰੂ ਜਹਾਜ਼ ਵੈਨਕੂਵਰ ਪਹੁੰਚਿਆ ਸੀ ਤਾਂ ਪੋਰਟ ਮੂਡੀ ਦੇ ਸਿੱਖਾਂ ਨੇ ਮੁਸਾਫਿਰਾਂ ਵਾਸਤੇ ਚਾਹ, ਪਾਣੀ ਤੇ ਲੰਗਰ ਦਾ ਇਤਜ਼ਾਮ ਕੀਤਾ ਸੀ |