ਇਟਰਨੈਂਟ ਤੇ ਵੀਡੀਓ ਦੇਖਣ ਵਾਲਿਆਂ ਵਿੱਚ ਭਾਰਤੀ ਮੋਹਰੀ

0
386

ਬੰਗਲੂਰੂ: ਭਾਰਤ ਵਿੱਚ ਸਭ ਤੋਂ ਜ਼ਿਆਦਾ  ਇਟਰਨੈਂਟ ਤੇ ਵੀਡੀਓ ਵੇਖੀ ਜਾਂਦੀ ਹੈ। ਇਸ ਤੋਂ ਬਾਅਦ ਥਾਈਲੈਂਡ ਤੇ ਫਿਲੀਪੀਂਸ ਦਾ ਨੰਬਰ ਆਉਂਦਾ ਹੈ। ਇਸ ਬਾਰੇ ਰਿਪੋਰਟ ਤਿਆਰ ਕਰਨ ਵਾਲੀ ਕੰਪਨੀ ਅਕਮਾਈ ਨੇ ਇਹ ਖੁਲਾਸਾ ਕੀਤਾ ਹੈ।

ਅਕਮਾਈ ਟੈਕਨੋਲਾਜੀ ਵੱਲੋਂ ਕੀਤੇ ਸਰਵੇ ਵਿੱਚ ਇਹ ਸਾਹਮਣੇ ਆਇਆ ਹੈ ਕਿ ਭਾਰਤ ਵਿੱਚ ਦਰਸ਼ਕ ਹਫਤੇ ਵਿੱਚ 12.3 ਘੰਟੇ ਵੀਡੀਓ ਵੇਖਦੇ ਹਨ ਜਦਕਿ ਜਾਪਾਨ ਵਿੱਚ ਸਭ ਤੋਂ ਘੱਟ 6.2 ਘੰਟੇ ਵੀਡੀਓ ਹਰ ਹਫਤੇ ਆਨਲਾਈਨ ਵੇਖੀ ਜਾਂਦੀ ਹੈ।

ਸਮਾਰਟਫੋਨ ‘ਤੇ ਆਨਲਾਈਨ ਵੀਡੀਓ ਦੇਖਣ ਵਿੱਚ 44 ਫੀਸਦੀ ਭਾਰਤੀਆਂਅਤੇ 45 ਫੀਸਦੀ ਥਾਈ ਲੋਕਾਂ ਦਾ ਰੁਝਾਨ ਇੱਕੋ ਹੈ। ਜਾਪਾਨੀ ਲੋਕ ਆਨਲਾਈਨ ਵੀਡੀਓ ਸਿਰਫ ਮੋਬਾਇਲ ‘ਤੇ ਹੀ ਨਹੀਂ ਸਗੋਂ ਹੋਰ ਪਲੇਟਫਾਰਮਾਂ ‘ਤੇ ਵੇਖਦੇ ਹਨ।

70 ਫੀਸਦੀ ਹਿੰਦੋਸਤਾਨੀਆਂ ਨੇ ਕਿਹਾ ਕਿ ਵੀਡੀਓ ਅਤੇ ਆਡੀਓ ਦੀ ਕਵਾਲਿਟੀ ਸਭ ਤੋਂ ਖਾਸ ਹੁੰਦੀ ਹੈ ਤੇ 56 ਫੀਸਦੀ ਲੋਕਾਂ ਨੇ ਕਿਹਾ ਕਿ ਵੀਡੀਓ ਤੇਜ਼ੀ ਨਾਲ ਸ਼ੁਰੂ ਹੋਣੇ ਚਾਹੀਦੇ ਹਨ।