ਹਾਂਗਕਾਂਗ ਗੁਰੂ ਨਾਨਕ ਹਾਕੀ ਟੂਰਨਾਮੈਂਟ 17 ਨੂੰ

0
670

ਹਾਂਗਕਾਂਗ,15 ਦਸੰਬਰ (ਗਰੇਵਾਲ) : ਹਾਂਗਕਾਂਗ ਹਾਕੀ ਐਸੋਸੀਏਸ਼ਨ ਵੱਲੋਂ ਗੁਰਦੁਆਰਾ ਖ਼ਾਲਸਾ ਦੀਵਾਨ ਦੇ ਸਹਿਯੋਗ ਨਾਲ 48ਵਾਂ ਗੁਰੂ ਨਾਨਕ ਕੱਪ ਹਾਕੀ ਟੂਰਨਾਮੈਂਟ 17 ਦਸੰਬਰ 2017 ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ । ਹੈਪੀ ਵੈਲੀ ਸਥਿਤ ਹਾਕੀ ਗਾਰਉਡਾਂ ਵਿਚ ਹੋਣ ਵਾਲੇ ਇਸ ਟੂਰਨਾਮਂੈਟ ਨੂੰ ਹਾਂਗਕਾਂਗ ਦਾ ਸਭ ਤੋ ਪੁਰਾਣਾ ਹਾਕੀ ਟੂਰਨਾਮੈਂਟ ਹੋਣ ਦਾ ਮਾਣ ਹਾਸਿਲ ਹੈ ਜੋ ਕਿ ਸਨ 1969 ਵਿਚ ਸਿੱਖਾਂ ਦੇ ਪਹਿਲੇ ਗੁਰੂ, ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਕੇ ਸੁਰੂ ਕੀਤਾ ਗਿਆ ਸੀ।ਹਰ ਸਾਲ ਦੀ ਤਰਾ ਹੀ ਲੰਗਰ ਅਤੇ ਚਾਹ ਪਕੌੜੇ ਵੀ ਸੰਗਤ ਨੂੰ ਵਰਤਾਏ ਜਾਣਗੇ।ਹਰ ਇਕ ਨੂੰ ਹੁੰਮ ਹੁਮਾ ਕੇ ਪੁੱਜਣ ਦੀ ਬੇਨਤੀ ਪ੍ਰਬੰਧਕਾਂ ਵੱਲੋ ਕੀਤੀ ਗਈ ਹੈ।