ਹਾਂਗਕਾਂਗ ਬਾਕਸਿੰਗ ਚੈਂਪੀਅਨਸ਼ਿਪ ਵਿਚ ਮੁੱਖ ਆਕਰਸ਼ਨ ਰਹੇਗਾ ਪੰਜਾਬੀ ਨੌਜਵਾਨ ਤਕਦੀਰ ਸਿੰਘ

0
750

ਲੰਡਨ, 14 ਦਸੰਬਰ (ਜੰਗ ਬਹਾਦਰ ਸਿੰਘ)-ਹਾਂਗਕਾਂਗ ਬਾਕਸਿੰਗ ਐਸੋਸੀਏਸ਼ਨ ਵਲੋਂ ਸਾਊਥਰਨ ਪਲੇਅਗਰਾਊਾਡ ਵਾਨ ਚਾਈ ਵਿਖੇ ਕਰਵਾਈ ਜਾ ਰਹੀ ਹਾਂਗਕਾਂਗ ਬਾਕਸਿੰਗ ਚੈਂਪੀਅਨਸ਼ਿਪ-2017 ਦੇ ਕੱਲ੍ਹ 15 ਦਸੰਬਰ ਸ਼ੁੱਕਰਵਾਰ ਸ਼ਾਮ 7 ਵਜੇ ਹੋਣ ਜਾ ਰਹੇ ਰਾਸ਼ਟਰੀ ਮੁਕਾਬਲਿਆਂ ਵਿਚ ਹਾਂਗਕਾਂਗ ਦਾ ਜੰਮਪਲ ਪੰਜਾਬੀ ਨੌਜਵਾਨ ਤਕਦੀਰ ਸਿੰਘ ਮੁੱਖ ਆਕਰਸ਼ਨ ਦਾ ਕੇਂਦਰ ਬਣਿਆ ਹੋਇਆ ਹੈ | ਇਥੇ ਜ਼ਿਕਰਯੋਗ ਹੈ ਕਿ ਤਕਦੀਰ ਸਿੰਘ ਵੱਲੋਂ ਈ1 ਵਰਲਡ ਬਾਕਸਿੰਗ ਚੈਂਪੀਅਨਸ਼ਿਪ 2017 ਵਿਚ ਆਪਣੀ ਉਮਰ ਤੋਂ ਦੁੱਗਣੇ ਅਤੇ ਚੋਟੀ ਦੇ ਖਿਡਾਰੀ ਜੋਸ਼ੂਆ ਸੈਂਸ ਨੂੰ ਮਾਤ ਦੇ ਕੇ ਹਾਂਗਕਾਂਗ ਸਮੇਤ ਪੂਰੀ ਦੁਨੀਆ ਦੇ ਮੀਡੀਏ ਦਾ ਧਿਆਨ ਖਿੱਚਿਆ ਗਿਆ ਸੀ | ਇਸ ਰਾਸ਼ਟਰੀ ਚੈਂਪੀਅਨਸ਼ਿਪ ਲਈ ਵੀ ਤਕਦੀਰ ਸਿੰਘ ਦਾ ਮੁਕਾਬਲਾ ਹਾਂਗਕਾਂਗ ਅਤੇ ਚੀਨ ਦੇ ਚੋਟੀ ਦੇ ਖਿਡਾਰੀਆਂ ਨਾਲ ਹੋਵੇਗਾ |